ਤੈਨੂੰ ਆਪਣੇ ਭਵਿੱਖ ਦੇ ਮਿਸ਼ਨ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ?

ਕੀ ਤੂੰ ਪਰਮੇਸ਼ੁਰ ਵੱਲੋਂ ਹਰੇਕ ਯੁਗ ਵਿੱਚ ਪਰਗਟ ਕੀਤੇ ਗਏ ਉਸ ਦੇ ਸੁਭਾਅ ਨੂੰ ਠੋਸ ਢੰਗ ਨਾਲ ਅਜਿਹੀ ਭਾਸ਼ਾ ਵਿੱਚ ਦੱਸਣ ਦੇ ਸਮਰੱਥ ਹੈਂ ਜਿਹੜੀ ਉਸ ਯੁਗ ਦੇ ਮਹੱਤਵ ਨੂੰ ਸਹੀ ਢੰਗ ਨਾਲ ਪਰਗਟ ਕਰਦੀ ਹੋਵੇ? ਕੀ ਤੂੰ, ਜੋ ਅੰਤ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਕੰਮ ਦਾ ਅਨੁਭਵ ਕਰਦਾ ਹੈਂ, ਪਰਮੇਸ਼ੁਰ ਦੀ ਧਾਰਮਿਕਤਾ ਦੇ ਸੁਭਾਅ ਨੂੰ ਵਿਸਤਾਰ ਵਿਚ ਵਰਣਨ ਕਰਨ ਵਿਚ ਸਮਰੱਥ ਹੈਂ? ਕੀ ਤੂੰ ਪਰਮੇਸ਼ੁਰ ਦੇ ਸੁਭਾਅ ਬਾਰੇ ਸਾਫ਼-ਸਾਫ਼ ਅਤੇ ਸਟੀਕ ਗਵਾਹੀ ਦੇ ਸਕਦਾ ਹੈਂ? ਜੋ ਕੁਝ ਤੂੰ ਵੇਖਿਆ ਅਤੇ ਅਨੁਭਵ ਕੀਤਾ ਹੈ ਤੂੰ ਇਸ ਨੂੰ ਉਨ੍ਹਾਂ ਤਰਸਯੋਗ, ਗਰੀਬ, ਅਤੇ ਭਗਤ ਧਰਮੀ ਵਿਸ਼ਵਾਸੀਆਂ ਤੱਕ ਕਿਵੇਂ ਪਹੁੰਚਾਏਂਗਾ ਜਿਹੜੇ ਧਾਰਮਿਕਤਾ ਲਈ ਭੁੱਖੇ ਅਤੇ ਪਿਆਸੇ ਹਨ ਅਤੇ ਜਿਹੜੇ ਤੇਰੇ ਵੱਲੋਂ ਉਨ੍ਹਾਂ ਦੀ ਚਰਵਾਹੀ ਕਰਨ ਦੀ ਉਡੀਕ ਰਹੇ ਹਨ? ਕਿਸ ਪ੍ਰਕਾਰ ਦੇ ਲੋਕ ਤੈਨੂੰ ਉਨ੍ਹਾਂ ਦੀ ਚਰਵਾਹੀ ਕਰਨ ਲਈ ਉਡੀਕ ਰਹੇ ਹਨ? ਕੀ ਤੂੰ ਇਸ ਦੀ ਕਲਪਨਾ ਕਰ ਸਕਦਾ ਹੈਂ? ਕੀ ਤੂੰ ਆਪਣੇ ਮੋਢਿਆਂ ਉੱਤਲੇ ਬੋਝ, ਆਪਣੇ ਆਦੇਸ਼, ਅਤੇ ਆਪਣੀ ਜਿੰਮੇਵਾਰੀ ਤੋਂ ਜਾਣੂ ਹੈਂ? ਤੇਰੀ ਇਤਿਹਾਸਕ ਮਿਸ਼ਨ ਦੀ ਸਮਝ ਕਿੱਥੇ ਹੈ? ਤੂੰ ਆਉਣ ਵਾਲੇ ਯੁਗ ਵਿਚ ਇੱਕ ਗੁਰੂ ਵਾਂਗ ਲੋੜੀਂਦੀ ਸੇਵਾ ਕਿਵੇਂ ਕਰੇਂਗਾ? ਕੀ ਤੇਰੇ ਕੋਲ ਗੁਰੂ ਵਾਲਾ ਮਜ਼ਬੂਤ ਅਹਿਸਾਸ ਹੈ? ਤੂੰ ਸਭ ਚੀਜ਼ਾਂ ਦੇ ਸੁਆਮੀ ਬਾਰੇ ਕਿਵੇਂ ਵਰਣਨ ਕਰੇਂਗਾ? ਕੀ ਇਹ ਸੱਚਮੁੱਚ ਸਾਰੇ ਜੀਵਿਤ ਪ੍ਰਾਣੀਆਂ ਦੇ ਅਤੇ ਸੰਸਾਰ ਦੀਆਂ ਸਭ ਭੌਤਿਕ ਵਸਤਾਂ ਦੇ ਸੁਆਮੀ ਦੀ ਗੱਲ ਹੈ? ਕੰਮ ਦੇ ਅਗਲੇ ਪੜਾਅ ਦੀ ਪ੍ਰਗਤੀ ਲਈ ਤੇਰੇ ਕੋਲ ਕਿਹੜੀਆਂ ਯੋਜਨਾਵਾਂ ਹਨ? ਕਿੰਨੇ ਲੋਕ ਤੇਰੀ ਉਨ੍ਹਾਂ ਦਾ ਚਰਵਾਹਾ ਹੋਣ ਲਈ ਉਡੀਕ ਰਹੇ ਹਨ? ਕੀ ਤੇਰਾ ਕੰਮ ਬੋਝ ਵਾਲਾ ਹੈ? ਉਹ ਗਰੀਬ, ਤਰਸਯੋਗ, ਅੰਨ੍ਹੇ, ਅਤੇ ਨੁਕਸਾਨੇ ਹੋਏ ਹਨ, ਅਤੇ ਹਨੇਰੇ ਵਿਚ ਕੁਰਲਾਉਂਦੇ ਹਨ ਕਿ ਰਾਹ ਕਿੱਥੇ ਹੈ? ਉਹ ਕਿਵੇਂ ਇੱਕ ਟੁੱਟਦੇ ਹੋਏ ਤਾਰੇ ਵਾਂਗ ਰੌਸ਼ਨੀ ਦੀ ਤਾਂਘ ਰੱਖਦੇ ਹਨ ਕਿ ਇਕਦਮ ਹੇਠਾਂ ਡਿੱਗ ਕੇ ਹਨੇਰੇ ਦੀਆਂ ਉਨ੍ਹਾਂ ਸ਼ਕਤੀਆਂ ਨੂੰ ਦੂਰ ਕਰ ਦੇਣ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਮਨੁੱਖ ਨੂੰ ਸਤਾਇਆ ਹੋਇਆ ਹੈl ਕੌਣ ਇਸ ਗੱਲ ਦੀ ਗਹਿਰਾਈ ਨੂੰ ਪੂਰੀ ਤਰ੍ਹਾਂ ਜਾਣ ਸਕਦਾ ਹੈ ਕਿ ਉਹ ਕਿੰਨੀ ਬੇਤਾਬੀ ਨਾਲ ਆਸ ਰੱਖਦੇ ਹਨ ਅਤੇ ਕਿਵੇਂ ਦਿਨ-ਰਾਤ ਇਸ ਦੇ ਲਈ ਤੜਫਦੇ ਹਨ? ਇਥੋਂ ਤਕ ਕਿ ਜਿਸ ਦਿਨ ਰੌਸ਼ਨੀ ਚਮਕਦੀ ਹੈ ਉਸ ਦਿਨ ਵੀ ਇਹ ਬੇਹੱਦ ਦੁਖੀ ਲੋਕ ਇੱਕ ਹਨੇਰੀ ਕਾਲਕੋਠੜੀ ਵਿੱਚ ਕੈਦ ਹੋ ਕੇ ਪਏ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਛੁਟਕਾਰੇ ਦੀ ਕੋਈ ਆਸ ਨਹੀਂ ਹੁੰਦੀ; ਇਹ ਰੋਣ ਤੋਂ ਕਦੋਂ ਰੁਕਣਗੇ? ਇਨ੍ਹਾਂ ਨਾਜ਼ੁਕ ਆਤਮਾਵਾਂ ਦੀ ਬਦਕਿਸਮਤੀ ਭਿਆਨਕ ਹੈ ਜਿਨ੍ਹਾਂ ਨੂੰ ਕਦੇ ਆਰਾਮ ਪ੍ਰਦਾਨ ਨਹੀਂ ਕੀਤਾ ਗਿਆ, ਅਤੇ ਬੇਰਹਿਮ ਬੰਦਸ਼ਾਂ ਅਤੇ ਥੰਮ੍ਹ ਚੁੱਕੇ ਇਤਿਹਾਸ ਨੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਇਸੇ ਦਸ਼ਾ ਵਿੱਚ ਬੰਨ੍ਹ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੇ ਕੁਰਲਾਉਣ ਦੀ ਆਵਾਜ਼ ਕਿਸ ਨੇ ਸੁਣੀ ਹੈ? ਉਨ੍ਹਾਂ ਦੀ ਦੁਖੀ ਅਵਸਥਾ ਵੱਲ ਕਿਸ ਨੇ ਵੇਖਿਆ ਹੈ? ਕੀ ਕਦੇ ਤੈਨੂੰ ਇਹ ਖਿਆਲ ਆਇਆ ਹੈ ਕਿ ਪਰਮੇਸ਼ੁਰ ਦਾ ਦਿਲ ਕਿੰਨਾ ਦੁਖੀ ਅਤੇ ਬੇਚੈਨ ਹੈ? ਨਿਰਦੋਸ਼ ਮਨੁੱਖਜਾਤੀ ਨੂੰ ਜਿਸ ਨੂੰ ਉਸ ਨੇ ਆਪਣੇ ਹੱਥੀਂ ਰਚਿਆ, ਅਜਿਹਾ ਕਸ਼ਟ ਝੱਲਦਾ ਦੇਖ ਕੇ ਉਹ ਕਿਵੇਂ ਸਹਿਣ ਕਰ ਸਕਦਾ ਹੈ? ਆਖ਼ਰਕਾਰ, ਮਨੁੱਖ ਉਹ ਪੀੜਿਤ ਹਨ ਜਿਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਭਾਵੇਂ ਮਨੁੱਖ ਇਸ ਦਿਨ ਤਕ ਬਚਿਆ ਰਿਹਾ ਹੈ, ਕਿਸ ਨੂੰ ਇਹ ਪਤਾ ਹੋ ਸਕਦਾ ਸੀ ਕਿ ਮਨੁੱਖਜਾਤੀ ਨੂੰ ਦੁਸ਼ਟ ਵੱਲੋਂ ਬਹੁਤ ਪਹਿਲਾਂ ਹੀ ਜ਼ਹਿਰ ਦੇ ਦਿੱਤਾ ਗਿਆ ਹੈ? ਕੀ ਤੂੰ ਭੁੱਲ ਚੁੱਕਿਆ ਹੈਂ ਕਿ ਤੂੰ ਵੀ ਪੀੜਿਤਾਂ ਵਿਚੋਂ ਇਕ ਹੈਂ? ਕੀ ਤੂੰ ਪਰਮੇਸ਼ੁਰ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ ਇਨ੍ਹਾਂ ਬਚੇ ਹੋਇਆਂ ਨੂੰ ਬਚਾਉਣ ਦੀ ਸਖ਼ਤ ਕੋਸ਼ਿਸ਼ ਕਰਨ ਦਾ ਇੱਛੁਕ ਨਹੀਂ ਹੈਂ? ਕੀ ਤੂੰ ਪਰਮੇਸ਼ੁਰ ਦਾ, ਜਿਹੜਾ ਮਨੁੱਖਜਾਤੀ ਨੂੰ ਆਪਣੇ ਮਾਸ ਅਤੇ ਲਹੂ ਵਾਂਗ ਪ੍ਰੇਮ ਕਰਦਾ ਹੈ, ਬਦਲਾ ਚੁਕਾਉਣ ਲਈ ਆਪਣੀ ਸਾਰੀ ਤਾਕਤ ਲਗਾਉਣ ਦਾ ਇੱਛੁਕ ਨਹੀਂ ਹੈਂ? ਜਦੋਂ ਸਭ ਕੁਝ ਕਹਿ ਦਿੱਤਾ ਅਤੇ ਕਰ ਦਿੱਤਾ ਗਿਆ ਹੈ, ਤਾਂ ਆਪਣਾ ਅਸਾਧਾਰਣ ਜੀਵਨ ਜੀਉਣ ਲਈ ਤੂੰ ਪਰਮੇਸ਼ਰ ਦੁਆਰਾ ਇਸਤੇਮਾਲ ਕੀਤੇ ਜਾਣ ਦੀ ਵਿਆਖਿਆ ਕਿਵੇਂ ਕਰੇਂਗਾ? ਕੀ ਸੱਚਮੁੱਚ ਤੇਰੇ ਕੋਲ ਇਕ ਧਰਮੀ, ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿਅਕਤੀ ਵਾਲਾ ਅਰਥਪੂਰਣ ਜੀਵਨ ਜੀਉਣ ਦੀ ਦ੍ਰਿੜਤਾ ਅਤੇ ਹੌਸਲਾ ਹੈ?

ਪਿਛਲਾ:  ਯੋਗਤਾ ਨੂੰ ਉਭਾਰਨਾ ਪਰਮੇਸ਼ੁਰ ਦੀ ਮੁਕਤੀ ਪ੍ਰਾਪਤ ਕਰਨ ਲਈ ਹੁੰਦਾ ਹੈ

ਅਗਲਾ:  ਬਰਕਤਾਂ ਬਾਰੇ ਤੁਹਾਡੀ ਕੀ ਸਮਝ ਹੈ?

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਕਿਰਪਾ ਕਰਕੇ ਖੋਜ ਬਾਕਸ ਵਿੱਚ ਖੋਜ ਸ਼ਬਦ ਦਰਜ ਕਰੋ।

Connect with us on Messenger
ਵਿਸ਼ਾ ਸੂਚੀ
ਸੈਟਿੰਗਸ
ਪੁਸਤਕਾਂ
ਖੋਜ ਕਰੋ
ਵੀਡੀਓ