ਇੱਕ ਨਾ-ਬਦਲਣ ਵਾਲੇ ਸੁਭਾਅ ਦਾ ਹੋਣਾ ਪਰਮੇਸ਼ੁਰ ਨਾਲ ਦੁਸ਼ਮਣੀ ਹੋਣਾ ਹੈ

ਕਈ ਹਜ਼ਾਰ ਸਾਲਾਂ ਦੀ ਭ੍ਰਿਸ਼ਟਤਾ ਤੋਂ ਬਾਅਦ, ਮਨੁੱਖ ਸੁੰਨ ਅਤੇ ਮੂੜ੍ਹ ਹੋ ਗਿਆ ਹੈ; ਉਹ ਇੱਕ ਦੈਂਤ ਬਣ ਗਿਆ ਹੈ ਜੋ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ, ਇਸ ਹੱਦ ਤੱਕ ਕਿ ਮਨੁੱਖ ਦਾ ਪਰਮੇਸ਼ੁਰ ਪ੍ਰਤੀ ਵਿਦਰੋਹ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਕੀਤਾ ਗਿਆ ਹੈ, ਅਤੇ ਮਨੁੱਖ ਖੁਦ ਵੀ ਆਪਣੇ ਵਿਦਰੋਹੀ ਵਤੀਰੇ ਦਾ ਪੂਰਾ ਲੇਖਾ ਦੇਣ ਦੇ ਅਸਮਰੱਥ ਹੈ—ਕਿਉਂਕਿ ਸ਼ਤਾਨ ਨੇ ਮਨੁੱਖ ਨੂੰ ਬੁਰੀ ਤਰ੍ਹਾਂ ਭ੍ਰਿਸ਼ਟ ਕਰ ਦਿੱਤਾ ਹੈ, ਅਤੇ ਸ਼ਤਾਨ ਨੇ ਮਨੁੱਖ ਨੂੰ ਇਸ ਤਰ੍ਹਾਂ ਗੁਮਰਾਹ ਕਰ ਦਿੱਤਾ ਹੈ ਕਿ ਉਸਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਹੈ। ਅੱਜ ਵੀ, ਮਨੁੱਖ ਅਜੇ ਵੀ ਪਰਮੇਸ਼ੁਰ ਨੂੰ ਧੋਖਾ ਦਿੰਦਾ ਹੈ: ਜਦੋਂ ਮਨੁੱਖ ਪਰਮੇਸ਼ੁਰ ਨੂੰ ਦੇਖਦਾ ਹੈ, ਤਾਂ ਉਹ ਉਸ ਨਾਲ ਧੋਖਾ ਕਰਦਾ ਹੈ, ਅਤੇ ਜਦੋਂ ਉਹ ਪਰਮੇਸ਼ੁਰ ਨੂੰ ਦੇਖ ਨਹੀਂ ਸਕਦਾ, ਤਾਂ ਵੀ ਉਹ ਉਸ ਨੂੰ ਧੋਖਾ ਦਿੰਦਾ ਹੈ। ਅਜਿਹੇ ਵੀ ਕਈ ਲੋਕ ਹਨ ਜੋ ਪਰਮੇਸ਼ੁਰ ਦੇ ਸਰਾਪਾਂ ਅਤੇ ਪਰਮੇਸ਼ੁਰ ਦੇ ਕਰੋਪ ਨੂੰ ਦੇਖਣ ਦੇ ਬਾਵਜੂਦ ਵੀ ਉਸਨੂੰ ਧੋਖਾ ਦਿੰਦੇ ਹਨ। ਅਤੇ ਇਸ ਲਈ, ਮੈਂ ਕਹਿੰਦਾ ਹਾਂ ਕਿ ਮਨੁੱਖ ਦਾ ਅਹਿਸਾਸ ਆਪਣੇ ਅਸਲ ਕਾਰਜ ਨੂੰ ਗੁਆ ਚੁੱਕਾ ਹੈ, ਅਤੇ ਮਨੁੱਖ ਦਾ ਜ਼ਮੀਰ, ਵੀ, ਆਪਣਾ ਅਸਲ ਕਾਰਜ ਗੁਆ ਚੁੱਕਾ ਹੈ। ਜਿਸ ਮਨੁੱਖ ਨੂੰ ਮੈਂ ਵੇਖਦਾ ਹਾਂ ਉਹ ਮਨੁੱਖਾਂ ਦੇ ਪਹਿਰਾਵੇ ਵਿੱਚ ਇਕ ਜਾਨਵਰ ਹੈ, ਉਹ ਇਕ ਜ਼ਹਿਰੀਲਾ ਸੱਪ ਹੈ, ਅਤੇ ਭਾਵੇਂ ਉਹ ਮੇਰੀ ਨਜ਼ਰ ਦੇ ਸਾਹਮਣੇ ਕਿੰਨਾ ਵੀ ਤਰਸਯੋਗ ਬਣ ਕੇ ਪੇਸ਼ ਹੋਣ ਦੀ ਕੋਸ਼ਿਸ਼ ਕਰੇ, ਮੈਂ ਉਸ ਪ੍ਰਤੀ ਕਦੇ ਵੀ ਦਯਾਵਾਨ ਨਹੀਂ ਹੋਵਾਂਗਾ, ਕਿਉਂਕਿ ਮਨੁੱਖ ਨੂੰ ਕਾਲੇ ਅਤੇ ਚਿੱਟੇ ਵਿਚਲੇ ਫ਼ਰਕ, ਸੱਚ ਅਤੇ ਝੂਠ ਵਿਚਲੇ ਫ਼ਰਕ ਦੀ ਕੋਈ ਸਮਝ ਨਹੀਂ ਹੈ। ਮਨੁੱਖ ਦਾ ਅਹਿਸਾਸ ਇੰਨਾ ਸੁੰਨ ਹੋ ਚੁੱਕਾ ਹੈ, ਫਿਰ ਵੀ ਉਹ ਅਸੀਸਾਂ ਪ੍ਰਾਪਤ ਕਰਨ ਦੀ ਇੱਛਾ ਕਰਦਾ ਹੈ; ਉਸਦੀ ਮਨੁੱਖਤਾ ਇੰਨੀ ਨਿਪੱਤੀ ਹੈ, ਪਰ ਫਿਰ ਵੀ ਉਹ ਕਿਸੇ ਰਾਜੇ ਦੀ ਪ੍ਰਭੁਤਾ ਪ੍ਰਾਪਤ ਕਰਨੀ ਚਾਹੁੰਦਾ ਹੈ। ਇਸ ਤਰ੍ਹਾਂ ਦੇ ਅਹਿਸਾਸ ਨਾਲ ਉਹ ਕਿਸਦਾ ਰਾਜਾ ਹੋ ਸਕਦਾ ਸੀ? ਅਜਿਹੀ ਮਨੁੱਖਤਾ ਦੇ ਨਾਲ ਉਹ ਤਖਤ ਉੱਤੇ ਕਿਵੇਂ ਬੈਠ ਸਕਦਾ ਹੈ? ਮਨੁੱਖ ਨੂੰ ਸੱਚਮੁੱਚ ਹੀ ਕੋਈ ਸ਼ਰਮ ਨਹੀਂ ਹੈ! ਉਹ ਹੰਕਾਰਿਆ ਹੋਇਆ ਅਭਾਗਾ ਹੈ! ਤੁਹਾਡੇ ਵਿੱਚੋਂ ਜੋ ਲੋਕ ਅਸੀਸਾਂ ਪ੍ਰਾਪਤ ਕਰਨਾ ਚਾਹੁੰਦੇ ਹਨ, ਮੈਂ ਤੁਹਾਨੂੰ ਸੁਝਾਅ ਦਿੰਦਾ ਹਾਂ ਕਿ ਪਹਿਲਾਂ ਤੁਸੀਂ ਸ਼ੀਸ਼ਾ ਲੱਭ ਕੇ ਆਪਣੇ ਬਦਸੂਰਤ ਅਕਸ ਨੂੰ ਵੇਖੋ—ਕੀ ਤੇਰੀ ਰਾਜਾ ਬਣਨ ਦੀ ਔਕਾਤ ਹੈ? ਕੀ ਤੇਰਾ ਅਜਿਹਾ ਚਿਹਰਾ ਹੈ ਜੋ ਅਸੀਸਾਂ ਪ੍ਰਾਪਤ ਕਰ ਸਕਦਾ ਹੈ? ਤੇਰੇ ਸੁਭਾਅ ਵਿੱਚ ਮਾਮੂਲੀ ਜਿਹੀ ਤਬਦੀਲੀ ਵੀ ਨਹੀਂ ਆਈ ਹੈ ਅਤੇ ਤੂੰ ਕਿਸੇ ਵੀ ਸੱਚ ਉੱਤੇ ਅਮਲ ਨਹੀਂ ਕੀਤਾ ਹੈ, ਫਿਰ ਵੀ ਤੂੰ ਇੱਕ ਸ਼ਾਨਦਾਰ ਕੱਲ੍ਹ ਦੀ ਉਮੀਦ ਕਰਦਾ ਹੈਂ। ਤੂੰ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈਂ! ਅਜਿਹੀ ਗੰਦੀ ਧਰਤੀ ਵਿੱਚ ਜੰਮਿਆ ਮਨੁੱਖ ਸਮਾਜ ਦੇ ਬੇਹੱਦ ਘਟੀਆ ਅਸਰ ਹੇਠ ਆਇਆ ਹੋਇਆ ਹੈ, ਉਹ ਸਾਮੰਤੀ ਨੈਤਿਕਤਾ ਤੋਂ ਪ੍ਰਭਾਵਿਤ ਹੋਇਆ ਹੈ, ਅਤੇ ਉਸ ਨੂੰ “ਉੱਚ ਸਿੱਖਿਆ ਸੰਸਥਾਵਾਂ” ਵਿੱਚ ਪੜ੍ਹਾਇਆ ਗਿਆ ਹੈ। ਪਿਛੜੀ ਸੋਚ, ਭ੍ਰਿਸ਼ਟ ਇਖਲਾਕ, ਜੀਵਨ ਪ੍ਰਤੀ ਹੋਛਾ ਨਜ਼ਰੀਆ, ਜੀਉਣ ਦਾ ਨਫ਼ਰਤ ਭਰਿਆ ਫ਼ਲਸਫ਼ਾ, ਬਿਲਕੁਲ ਫ਼ਜ਼ੂਲ ਹੋਂਦ, ਅਤੇ ਦੁਰਾਚਾਰੀ ਜੀਵਨ ਸ਼ੈਲੀ ਅਤੇ ਰੀਤੀ ਰਿਵਾਜ—ਇਹਨਾਂ ਸਭ ਚੀਜ਼ਾਂ ਨੇ ਮਨੁੱਖ ਦੇ ਦਿਲ ਵਿੱਚ ਬੁਰੀ ਤਰ੍ਹਾਂ ਘੁਸਪੈਠ ਕਰ ਲਈ ਹੈ, ਅਤੇ ਇਹਨਾਂ ਨੇ ਬੁਰੀ ਤਰ੍ਹਾਂ ਨਾਲ ਉਸਦੇ ਜ਼ਮੀਰ ਨੂੰ ਹਮਲਾ ਕਰਕੇ ਕਮਜ਼ੋਰ ਕਰ ਦਿੱਤਾ ਹੈ। ਇਸਦੇ ਸਿੱਟੇ ਵਜੋਂ, ਮਨੁੱਖ ਪਰਮੇਸ਼ੁਰ ਤੋਂ ਹੋਰ ਵੀ ਦੂਰ ਹੈ ਅਤੇ ਉਸਦਾ ਹੋਰ ਵੀ ਵਧੇਰੇ ਵਿਰੋਧ ਕਰਦਾ ਹੈ। ਹਰ ਬੀਤਦੇ ਦਿਨ ਦੇ ਨਾਲ ਮਨੁੱਖ ਦਾ ਸੁਭਾਅ ਹੋਰ ਵੀ ਬਦਕਾਰ ਹੁੰਦਾ ਜਾਂਦਾ ਹੈ, ਅਤੇ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ ਜੋ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਲਈ ਕੁਝ ਵੀ ਤਿਆਗ ਦੇਵੇਗਾ, ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਦੀ ਆਗਿਆ ਮੰਨੇਗਾ, ਅਤੇ ਇਸ ਤੋਂ ਇਲਾਵਾ, ਨਾ ਹੀ ਕੋਈ ਅਜਿਹਾ ਵਿਅਕਤੀ ਹੈ, ਜੋ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੇ ਪ੍ਰਗਟਾਵੇ ਨੂੰ ਭਾਲੇਗਾ। ਇਸ ਦੇ ਬਜਾਏ, ਸ਼ਤਾਨ ਦੇ ਅਧੀਨ ਹੋ ਕੇ, ਮਨੁੱਖ ਕੁਝ ਵੀ ਨਹੀਂ ਕਰਦਾ ਹੈ ਬੱਸ ਸਿਰਫ਼ ਖ਼ੁਸ਼ੀ ਲੱਭਦਾ ਹੈ, ਅਤੇ ਆਪਣੇ ਆਪ ਨੂੰ ਚਿੱਕੜ ਦੀ ਧਰਤੀ ਵਿੱਚ ਸਰੀਰ ਦੀ ਭ੍ਰਿਸ਼ਟਤਾ ਦੇ ਹਵਾਲੇ ਕਰ ਦਿੰਦਾ ਹੈ। ਜਿਹੜੇ ਹਨੇਰੇ ਵਿੱਚ ਰਹਿੰਦੇ ਹਨ, ਉਹ ਸੱਚ ਸੁਣਨ ਦੇ ਬਾਵਜੂਦ ਵੀ, ਇਸ ਨੂੰ ਅਮਲ ਵਿੱਚ ਲਿਆਉਣ ਬਾਰੇ ਨਹੀਂ ਸੋਚਦੇ ਹਨ ਅਤੇ ਭਾਵੇਂ ਉਨ੍ਹਾਂ ਨੇ ਉਸਦੇ ਪ੍ਰਗਟਾਵੇ ਨੂੰ ਵੇਖ ਲਿਆ ਹੋਵੇ, ਤਾਂ ਵੀ ਉਹ ਪਰਮੇਸ਼ੁਰ ਨੂੰ ਭਾਲਣ ਪ੍ਰਤੀ ਝੁਕਾਅ ਨਹੀਂ ਰੱਖਦੇ ਹਨ। ਇੰਨੀ ਪਤਿਤ ਮਨੁੱਖਜਾਤੀ ਨੂੰ ਮੁਕਤੀ ਦਾ ਕੋਈ ਮੌਕਾ ਕਿਵੇਂ ਮਿਲ ਸਕਦਾ ਹੈ? ਇੰਨੀ ਪਤਨਸ਼ੀਲ ਮਨੁੱਖਜਾਤੀ ਰੋਸ਼ਨੀ ਵਿੱਚ ਕਿਵੇਂ ਜੀ ਸਕਦੀ ਹੈ?

ਮਨੁੱਖ ਦੇ ਸੁਭਾਅ ਦੀ ਤਬਦੀਲੀ ਉਸ ਦੀ ਆਪਣੀ ਵਾਸਤਵਿਕਤਾ ਬਾਰੇ ਗਿਆਨ ਨਾਲ ਅਤੇ ਉਸਦੀ ਸੋਚ, ਫ਼ਿਤਰਤ ਅਤੇ ਮਾਨਸਿਕ ਦ੍ਰਿਸ਼ਟੀਕੋਣ ਵਿੱਚ—ਬੁਨਿਆਦੀ ਤਬਦੀਲੀਆਂ ਦੁਆਰਾ ਸ਼ੁਰੂ ਹੁੰਦੀ ਹੈ। ਸਿਰਫ਼ ਇਸ ਤਰੀਕੇ ਨਾਲ ਹੀ ਮਨੁੱਖ ਦੇ ਸੁਭਾਅ ਵਿੱਚ ਸੱਚੀਆਂ ਤਬਦੀਲੀਆਂ ਪ੍ਰਾਪਤ ਹੋ ਸਕਦੀਆਂ ਹਨ। ਮਨੁੱਖ ਦਾ ਭ੍ਰਿਸ਼ਟ ਸੁਭਾਅ, ਉਸ ਦੇ ਜ਼ਹਿਰੀਲੇ ਹੋਣ ਅਤੇ ਸ਼ਤਾਨ ਦੁਆਰਾ ਕੁਚਲੇ ਜਾਣ ਤੋਂ ਪੈਦਾ ਹੁੰਦਾ ਹੈ, ਸ਼ਤਾਨ ਦੁਆਰਾ ਉਸਦੀ ਸੋਚ, ਨੈਤਿਕਤਾ, ਸੂਝ ਅਤੇ ਅਹਿਸਾਸ ਨੂੰ ਜੋ ਜ਼ਬਰਦਸਤ ਨੁਕਸਾਨ ਪੁੱਜਿਆ ਹੈ, ਉਸ ਤੋਂ ਪੈਦਾ ਹੁੰਦਾ ਹੈ। ਇਸਦਾ ਕਾਰਨ ਨਿਸ਼ਚਿਤ ਰੂਪ ਵਿੱਚ ਇਹ ਹੈ ਕਿ ਮਨੁੱਖ ਦੀਆਂ ਬੁਨਿਆਦੀ ਚੀਜ਼ਾਂ ਸ਼ਤਾਨ ਦੁਆਰਾ ਭ੍ਰਿਸ਼ਟ ਕੀਤੀਆਂ ਜਾ ਚੁੱਕੀਆਂ ਹਨ, ਅਤੇ ਇਹ, ਪਰਮੇਸ਼ੁਰ ਦੀ ਮੂਲ ਰਚਨਾ ਦੇ ਬਿਲਕੁਲ ਉਲਟ ਹਨ, ਕਿ ਮਨੁੱਖ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ ਅਤੇ ਸੱਚ ਨੂੰ ਨਹੀਂ ਸਮਝਦਾ। ਇਸ ਤਰ੍ਹਾਂ, ਮਨੁੱਖ ਦੇ ਸੁਭਾਅ ਵਿੱਚ ਤਬਦੀਲੀਆਂ ਉਸ ਦੀ ਸੋਚ, ਸੂਝ ਅਤੇ ਅਹਿਸਾਸ ਵਿੱਚ ਤਬਦੀਲੀਆਂ ਨਾਲ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਜੋ ਉਸ ਦੇ ਪਰਮੇਸ਼ੁਰ ਬਾਰੇ ਗਿਆਨ ਅਤੇ ਸੱਚ ਬਾਰੇ ਉਸਦੇ ਗਿਆਨ ਨੂੰ ਬਦਲ ਦੇਣਗੀਆਂ। ਉਹ ਲੋਕ ਜੋ ਸਭ ਤੋਂ ਜ਼ਿਆਦਾ ਭ੍ਰਿਸ਼ਟ ਮੁਲਕਾਂ ਵਿੱਚ ਪੈਦਾ ਹੋਏ ਸਨ, ਇਸ ਗੱਲ ਤੋਂ ਹੋਰ ਵੀ ਅਣਜਾਣ ਹਨ ਕਿ ਪਰਮੇਸ਼ੁਰ ਕੀ ਹੈ, ਜਾਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਦਾ ਕੀ ਅਰਥ ਹੈ। ਲੋਕ ਜਿੰਨੇ ਜ਼ਿਆਦਾ ਭ੍ਰਿਸ਼ਟ ਹੁੰਦੇ ਹਨ, ਉਹ ਉੱਨੇ ਹੀ ਪਰਮੇਸ਼ੁਰ ਦੇ ਵਜੂਦ ਨੂੰ ਘੱਟ ਜਾਣਦੇ ਹਨ, ਅਤੇ ਉੱਨਾ ਹੀ ਮਾੜੇ ਉਹਨਾਂ ਦੇ ਅਹਿਸਾਸ ਅਤੇ ਸੂਝ ਹੁੰਦੇ ਹਨ। ਪਰਮੇਸ਼ੁਰ ਪ੍ਰਤੀ ਮਨੁੱਖ ਦੇ ਵਿਰੋਧ ਅਤੇ ਵਿਦਰੋਹ ਦੀ ਜੜ੍ਹ ਸ਼ਤਾਨ ਦੁਆਰਾ ਉਸਦੀ ਭ੍ਰਿਸ਼ਟਤਾ ਹੈ। ਸ਼ਤਾਨ ਦੀ ਭ੍ਰਿਸ਼ਟਤਾ ਦੇ ਕਾਰਨ, ਮਨੁੱਖ ਦਾ ਜ਼ਮੀਰ ਸੁੰਨ ਹੋ ਗਿਆ ਹੈ; ਉਹ ਅਨੈਤਿਕ ਹੈ, ਉਸਦੇ ਵਿਚਾਰ ਪਤਿਤ ਹਨ, ਅਤੇ ਉਸਦਾ ਮਾਨਸਿਕ ਦ੍ਰਿਸ਼ਟੀਕੋਣ ਪੱਛੜਿਆ ਹੋਇਆ ਹੈ। ਸ਼ਤਾਨ ਦੁਆਰਾ ਭ੍ਰਿਸ਼ਟ ਹੋਣ ਤੋਂ ਪਹਿਲਾਂ, ਮਨੁੱਖ ਕੁਦਰਤੀ ਤੌਰ ’ਤੇ ਪਰਮੇਸ਼ੁਰ ਦਾ ਪੈਰੋਕਾਰ ਸੀ ਅਤੇ ਉਸ ਦੇ ਵਚਨਾਂ ਨੂੰ ਸੁਣਨ ਮਗਰੋਂ ਆਗਿਆ ਦਾ ਪਾਲਣ ਕਰਦਾ ਸੀ। ਉਸਦੇ ਅੰਦਰ ਕੁਦਰਤੀ ਤੌਰ ’ਤੇ ਸੁਚੇਤ ਅਹਿਸਾਸ ਅਤੇ ਜ਼ਮੀਰ, ਅਤੇ ਅਸਲ ਮਨੁੱਖਤਾ ਸੀ। ਸ਼ਤਾਨ ਦੁਆਰਾ ਭ੍ਰਿਸ਼ਟ ਹੋਣ ਤੋਂ ਬਾਅਦ, ਮਨੁੱਖ ਦਾ ਮੂਲ ਅਹਿਸਾਸ, ਜ਼ਮੀਰ, ਅਤੇ ਮਨੁੱਖਤਾ ਮੱਠੇ ਪੈਂਦੇ ਗਏ ਅਤੇ ਸ਼ਤਾਨ ਨੇ ਉਹਨਾਂ ਨੂੰ ਵਿਗਾੜ ਕੇ ਰੱਖ ਦਿੱਤਾ। ਇਸ ਤਰ੍ਹਾਂ, ਉਹ ਪਰਮੇਸ਼ੁਰ ਪ੍ਰਤੀ ਆਪਣੀ ਆਗਿਆਕਾਰੀ ਅਤੇ ਪਿਆਰ ਗੁਆ ਬੈਠਾ ਹੈ। ਮਨੁੱਖ ਦਾ ਅਹਿਸਾਸ ਕੁਰਾਹੇ ਪੈ ਗਿਆ ਹੈ, ਉਸ ਦਾ ਸੁਭਾਅ ਇਕ ਜਾਨਵਰ ਵਰਗਾ ਹੀ ਹੋ ਗਿਆ ਹੈ, ਅਤੇ ਉਸਦਾ ਪਰਮੇਸ਼ੁਰ ਪ੍ਰਤੀ ਵਿਦਰੋਹ ਹੋਰ ਵੀ ਵਧੇਰੇ ਅਕਸਰ ਅਤੇ ਦੁਖਦਾਈ ਹੁੰਦਾ ਹੈ। ਫਿਰ ਵੀ ਮਨੁੱਖ ਅਜੇ ਵੀ ਇਸ ਨੂੰ ਜਾਣਦਾ ਜਾਂ ਪਛਾਣਦਾ ਨਹੀਂ ਹੈ, ਅਤੇ ਸਿਰਫ਼ ਵਿਰੋਧ ਕਰਦਾ ਹੈ ਅਤੇ ਬਿਨਾ ਸੋਚੇ ਸਮਝੇ ਵਿਦਰੋਹੀ ਹੋ ਜਾਂਦਾ ਹੈ। ਮਨੁੱਖ ਦਾ ਸੁਭਾਅ ਉਸ ਦੇ ਅਹਿਸਾਸ, ਸੂਝ ਅਤੇ ਜ਼ਮੀਰ ਦੇ ਪ੍ਰਗਟਾਵੇ ਵਿੱਚੋਂ ਉੱਭਰ ਕੇ ਬਾਹਰ ਆਉਂਦਾ ਹੈ; ਕਿਉਂਕਿ ਉਸਦਾ ਅਹਿਸਾਸ ਅਤੇ ਸੂਝ ਅਸਥਿਰ ਹਨ, ਅਤੇ ਉਸਦਾ ਜ਼ਮੀਰ ਬੁਰੀ ਤਰਾਂ ਨਾਲ ਮੂੜ੍ਹ ਹੋ ਗਿਆ ਹੈ, ਇਸ ਕਰਕੇ ਉਸ ਦਾ ਸੁਭਾਅ ਪਰਮੇਸ਼ੁਰ ਪ੍ਰਤੀ ਵਿਦਰੋਹੀ ਹੈ। ਜੇ ਮਨੁੱਖ ਦਾ ਅਹਿਸਾਸ ਅਤੇ ਸੂਝ ਬਦਲ ਨਹੀਂ ਸਕਦੇ, ਤਾਂ ਉਸ ਦੇ ਸੁਭਾਅ ਵਿੱਚ ਤਬਦੀਲੀਆਂ ਉਸੇ ਤਰ੍ਹਾਂ ਦਾ ਪ੍ਰਸ਼ਨ ਹੀ ਨਹੀਂ ਉੱਠਦਾ, ਜਿਵੇਂ ਉਸਦਾ ਪਰਮੇਸ਼ੁਰ ਦੀ ਇੱਛਾ ਨਾਲ ਇੱਕਸੁਰ ਹੋਣਾ। ਜੇ ਮਨੁੱਖ ਦਾ ਅਹਿਸਾਸ ਡਾਵਾਂਡੋਲ ਹੈ, ਤਾਂ ਉਹ ਪਰਮੇਸ਼ੁਰ ਦੀ ਸੇਵਾ ਨਹੀਂ ਕਰ ਸਕਦਾ ਅਤੇ ਪਰਮੇਸ਼ੁਰ ਦੁਆਰਾ ਇਸਤੇਮਾਲ ਕੀਤੇ ਜਾਣ ਦੇ ਅਯੋਗ ਹੈ। “ਸਧਾਰਣ ਅਹਿਸਾਸ” ਦਾ ਮਤਲਬ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰਨਾ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣਾ, ਪਰਮੇਸ਼ੁਰ ਲਈ ਤਾਂਘ ਰੱਖਣਾ, ਪਰਮੇਸ਼ੁਰ ਪ੍ਰਤੀ ਨਿਰੋਲ ਹੋਣਾ, ਅਤੇ ਪਰਮੇਸ਼ੁਰ ਪ੍ਰਤੀ ਜ਼ਮੀਰ ਹੋਣਾ ਹੈ। ਇਸ ਤੋਂ ਭਾਵ ਪਰਮੇਸ਼ੁਰ ਨਾਲ ਇੱਕ ਮਨ ਹੋਣਾ ਹੈ, ਅਤੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਨਹੀਂ ਕਰਨਾ ਹੈ। ਇੱਕ ਕੁਰਾਹੇ ਪਿਆ ਅਹਿਸਾਸ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈ। ਕਿਉਂਕਿ ਮਨੁੱਖ ਨੂੰ ਸ਼ਤਾਨ ਦੁਆਰਾ ਭ੍ਰਿਸ਼ਟ ਕੀਤਾ ਗਿਆ ਸੀ, ਇਸ ਲਈ ਪਰਮੇਸ਼ੁਰ ਦੇ ਬਾਰੇ ਉਸ ਦੇ ਵਿਚਾਰ ਬਣ ਗਏ ਹਨ, ਅਤੇ ਉਸ ਦੀ ਪਰਮੇਸ਼ੁਰ ਪ੍ਰਤੀ ਕੋਈ ਵਫ਼ਾਦਾਰੀ ਨਹੀਂ ਰਹੀ ਅਤੇ ਨਾ ਹੀ ਉਸ ਲਈ ਕੋਈ ਤਾਂਘ ਹੈ, ਅਤੇ ਪਰਮੇਸ਼ੁਰ ਪ੍ਰਤੀ ਜ਼ਮੀਰ ਬਾਰੇ ਤਾਂ ਕੁਝ ਵੀ ਕਹਿਣਾ ਬੇਕਾਰ ਹੈ। ਮਨੁੱਖ ਜਾਣ-ਬੁੱਝ ਕੇ ਪਰਮੇਸ਼ੁਰ ਦਾ ਵਿਰੋਧ ਕਰਦਾ ਹੈ ਅਤੇ ਉਸ ਬਾਰੇ ਨਿਆਂ ਕਰਦਾ ਹੈ, ਅਤੇ, ਇਸ ਤੋਂ ਇਲਾਵਾ, ਉਸ ਦੀ ਪਿੱਠ ਪਿੱਛੇ ਜ਼ੋਰਦਾਰ ਫ਼ਿਟਕਾਰ ਪਾਉਂਦਾ ਹੈ। ਇਹ ਸਪਸ਼ਟ ਜਾਣਦੇ ਹੋਏ ਵੀ ਕਿ ਉਹ ਪਰਮੇਸ਼ੁਰ ਹੈ, ਮਨੁੱਖ ਉਸ ਦੀ ਪਿੱਠ ਪਿੱਛੇ ਨਿਆਂ ਕਰਦਾ ਹੈ; ਮਨੁੱਖ ਦਾ ਪਰਮੇਸ਼ੁਰ ਦਾ ਆਗਿਆ ਪਾਲਣ ਕਰਨ ਦਾ ਕੋਈ ਇਰਾਦਾ ਨਹੀਂ ਹੈ, ਅਤੇ ਉਹ ਕੇਵਲ ਅੰਨ੍ਹੇਵਾਹ ਮੰਗਦਾ ਅਤੇ ਬੇਨਤੀਆਂ ਕਰਦਾ ਹੈ। ਅਜਿਹੇ ਲੋਕ—ਜਿਹਨਾਂ ਦਾ ਅਹਿਸਾਸ ਕੁਰਾਹੇ ਪੈ ਗਿਆ ਹੈ—ਆਪਣੇ ਖੁਦ ਦੇ ਨਫ਼ਰਤ ਭਰੇ ਵਿਹਾਰ ਨੂੰ ਜਾਣਨ ਜਾਂ ਆਪਣੇ ਵਿਦਰੋਹ ਬਾਰੇ ਪਛਤਾਉਣ ਦੇ ਅਸਮਰੱਥ ਹੁੰਦੇ ਹਨ। ਜੇ ਲੋਕ ਆਪਣੇ ਆਪ ਨੂੰ ਜਾਣਨ ਦੇ ਸਮਰੱਥ ਹਨ, ਤਾਂ ਉਹਨਾਂ ਨੇ ਆਪਣੇ ਅਹਿਸਾਸ ਨੂੰ ਥੋੜ੍ਹਾ ਜਿਹਾ ਮੁੜ ਪ੍ਰਾਪਤ ਕਰ ਲਿਆ ਹੁੰਦਾ ਹੈ; ਜੋ ਲੋਕ ਅਜੇ ਤੱਕ ਆਪਣੇ ਆਪ ਨੂੰ ਨਹੀਂ ਜਾਣ ਸਕਦੇ, ਉਹ ਪਰਮੇਸ਼ੁਰ ਦੇ ਵਿਰੁੱਧ ਜਿੰਨੇ ਜ਼ਿਆਦਾ ਵਿਦਰੋਹੀ ਹੁੰਦੇ ਹਨ ਉਹਨਾਂ ਵਿੱਚ ਅਹਿਸਾਸ ਦੀ ਸਥਿਰਤਾ ਉੱਨੀ ਹੀ ਘੱਟ ਹੁੰਦੀ ਹੈ।

ਮਨੁੱਖ ਦੇ ਭ੍ਰਿਸ਼ਟ ਸੁਭਾਅ ਦੇ ਪ੍ਰਗਟਾਵੇ ਦੀ ਜੜ੍ਹ ਮਨੁੱਖ ਦੇ ਮੂੜ੍ਹ ਜ਼ਮੀਰ, ਉਸ ਦੇ ਬਦਨੀਤੀ ਭਰੇ ਸੁਭਾਅ, ਅਤੇ ਉਸਦੇ ਬੇਹੂਦਾ ਅਹਿਸਾਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ; ਜੇ ਮਨੁੱਖ ਦਾ ਜ਼ਮੀਰ ਅਤੇ ਅਹਿਸਾਸ ਦੁਬਾਰਾ ਸਧਾਰਣ ਹੋਣ ਦੇ ਯੋਗ ਹੋ ਜਾਂਦੇ ਹਨ, ਤਾਂ ਉਹ ਪਰਮੇਸ਼ੁਰ ਦੇ ਇਸਤੇਮਾਲ ਦੇ ਯੋਗ ਬਣ ਜਾਵੇਗਾ। ਇਹ ਸਿਰਫ਼ ਇਸ ਲਈ ਹੈ ਕਿਉਂਕਿ ਮਨੁੱਖ ਦਾ ਜ਼ਮੀਰ ਹਮੇਸ਼ਾਂ ਸੁੰਨ ਰਿਹਾ ਹੈ, ਅਤੇ ਕਿਉਂਕਿ ਮਨੁੱਖ ਦਾ ਅਹਿਸਾਸ, ਜੋ ਕਿ ਕਦੇ ਵੀ ਸਹੀ ਨਹੀਂ ਸੀ, ਹਮੇਸ਼ਾਂ ਹੋਰ ਮੂੜ੍ਹ ਹੁੰਦਾ ਜਾ ਰਿਹਾ ਹੈ ਕਿ ਮਨੁੱਖ ਦਾ ਪਰਮੇਸ਼ੁਰ ਦੇ ਪ੍ਰਤੀ ਵਿਦਰੋਹ ਵੱਧਦਾ ਜਾ ਰਿਹਾ ਹੈ, ਇੰਨਾ ਜ਼ਿਆਦਾ ਕਿ ਉਸਨੇ ਯਿਸੂ ਨੂੰ ਸਲੀਬ ’ਤੇ ਟੰਗ ਦਿੱਤਾ ਅਤੇ ਉਸਦੇ ਘਰ ਵਿੱਚ ਪ੍ਰਵੇਸ਼ ਦੇ ਅੰਤ ਦੇ ਦਿਨਾਂ ਸਮੇਂ ਉਹ ਪਰਮੇਸ਼ੁਰ ਦੇ ਦੇਹਧਾਰਣ ਤੋਂ ਇਨਕਾਰ ਕਰਦਾ ਹੈ, ਅਤੇ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੀ ਨਿੰਦਾ ਕਰਦਾ ਹੈ, ਅਤੇ ਪਰਮੇਸ਼ੁਰ ਦੇ ਦੇਹਧਾਰੀ ਰੂਪ ਨੂੰ ਨਿਮਨ ਸਮਝਦਾ ਹੈ। ਜੇ ਮਨੁੱਖ ਕੋਲ ਥੋੜ੍ਹੀ ਜਿਹੀ ਮਨੁੱਖਤਾ ਹੁੰਦੀ, ਤਾਂ ਉਹ ਪਰਮੇਸ਼ੁਰ ਦੇ ਦੇਹਧਾਰੀ ਰੂਪ ਦੇ ਪ੍ਰਤੀ ਆਪਣੇ ਵਿਹਾਰ ਵਿੱਚ ਇੰਨਾ ਜ਼ਾਲਮ ਨਹੀਂ ਹੁੰਦਾ; ਜੇ ਉਸ ਕੋਲ ਥੋੜ੍ਹਾ ਜਿਹਾ ਅਹਿਸਾਸ ਹੁੰਦਾ, ਤਾਂ ਉਸਦਾ ਪਰਮੇਸ਼ੁਰ ਦੇ ਦੇਹਧਾਰੀ ਹੋਏ ਸਰੀਰ ਪ੍ਰਤੀ ਵਰਤਾਉ ਇੰਨਾ ਭਿਆਨਕ ਨਾ ਹੁੰਦਾ; ਜੇ ਉਸ ਕੋਲ ਥੋੜ੍ਹਾ ਜਿਹਾ ਜ਼ਮੀਰ ਹੁੰਦਾ, ਤਾਂ ਉਹ ਇਸ ਤਰ੍ਹਾਂ ਦੇਹਧਾਰੀ ਪਰਮੇਸ਼ੁਰ ਦਾ “ਧੰਨਵਾਦ” ਨਾ ਕਰਦਾ। ਮਨੁੱਖ ਪਰਮੇਸ਼ੁਰ ਦੇ ਦੇਹਧਾਰਣ ਦੇ ਯੁੱਗ ਵਿੱਚ ਜੀਉਂਦਾ ਹੈ, ਫਿਰ ਵੀ ਉਹ ਉਸ ਨੂੰ ਅਜਿਹਾ ਚੰਗਾ ਮੌਕਾ ਦੇਣ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਦੇ ਅਯੋਗ ਹੈ, ਅਤੇ ਇਸ ਦੇ ਬਜਾਏ ਪਰਮੇਸ਼ੁਰ ਦੇ ਆਉਣ ਨੂੰ ਫਿਟਕਾਰਦਾ ਹੈ, ਜਾਂ ਪਰਮੇਸ਼ੁਰ ਦੇ ਦੇਹਧਾਰਣ ਦੇ ਤੱਥ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਾ ਹੈ, ਅਤੇ ਇਸ ਦੇ ਵਿਰੁੱਧ ਜਾਪਦਾ ਹੈ ਅਤੇ ਉਸ ਤੋਂ ਅੱਕਿਆ ਰਹਿੰਦਾ ਹੈ। ਇਸ ਦੇ ਬਾਵਜੂਦ ਕਿ ਮਨੁੱਖ ਪਰਮੇਸ਼ੁਰ ਦੇ ਆਉਣ ਵੇਲੇ ਕਿਵੇਂ ਸਲੂਕ ਕਰਦਾ ਹੈ, ਪਰਮੇਸ਼ੁਰ ਨੇ, ਸੰਖੇਪ ਵਿੱਚ, ਸਦਾ ਹੀ ਆਪਣੇ ਕੰਮ ਨੂੰ ਧੀਰਜ ਨਾਲ ਕੀਤਾ ਹੈ—ਹਾਲਾਂਕਿ ਮਨੁੱਖ ਉਸ ਦਾ ਥੋੜ੍ਹਾ ਜਿਹਾ ਵੀ ਸਵਾਗਤ ਨਹੀਂ ਕਰਦਾ, ਅਤੇ ਅੰਨ੍ਹੇਵਾਹ ਉਸ ਅੱਗੇ ਬੇਨਤੀਆਂ ਕਰਦਾ ਹੈ। ਮਨੁੱਖ ਦਾ ਸੁਭਾਅ ਅਤਿਅੰਤ ਦੁਸ਼ਟ ਬਣ ਗਿਆ ਹੈ, ਉਸਦਾ ਅਹਿਸਾਸ ਪੂਰੀ ਤਰ੍ਹਾਂ ਨੀਰਸ ਹੋ ਗਿਆ ਹੈ, ਅਤੇ ਉਸਦਾ ਜ਼ਮੀਰ ਬੁਰਾਈ ਦੁਆਰਾ ਪੂਰੀ ਤਰ੍ਹਾਂ ਕੁਚਲ ਦਿੱਤਾ ਗਿਆ ਹੈ ਅਤੇ ਉਹ ਲੰਬੇ ਅਰਸੇ ਤੋਂ ਮਨੁੱਖ ਦਾ ਅਸਲ ਜ਼ਮੀਰ ਨਹੀ ਰਿਹਾ। ਮਨੁੱਖ ਨਾ ਸਿਰਫ਼ ਮਨੁੱਖਜਾਤੀ ਨੂੰ ਐਨਾ ਜੀਵਨ ਅਤੇ ਕਿਰਪਾ ਬਖਸ਼ਣ ਲਈ ਦੇਹਧਾਰੀ ਪਰਮੇਸ਼ੁਰ ਦਾ ਨਾਸ਼ੁਕਰਾ ਹੈ, ਬਲਕਿ ਉਸ ਨੂੰ ਸਚਿਆਈ ਦੇਣ ਲਈ ਪਰਮੇਸ਼ੁਰ ਤੋਂ ਨਾਰਾਜ਼ ਵੀ ਹੋ ਗਿਆ ਹੈ; ਅਜਿਹਾ ਇਸ ਕਰਕੇ ਹੈ ਕਿਉਂਕਿ ਮਨੁੱਖ ਨੂੰ ਸਚਿਆਈ ਵਿੱਚ ਮਾਮੂਲੀ ਜਿਹੀ ਵੀ ਦਿਲਚਸਪੀ ਨਹੀਂ ਹੈ ਜਿਸ ਕਰਕੇ ਉਹ ਪਰਮੇਸ਼ੁਰ ਤੋਂ ਨਾਰਾਜ਼ ਹੋ ਗਿਆ ਹੈ। ਮਨੁੱਖ ਨਾ ਸਿਰਫ਼ ਆਪਣੇ ਜੀਵਨ ਨੂੰ ਦੇਹਧਾਰੀ ਪਰਮੇਸ਼ੁਰ ਲਈ ਕੁਰਬਾਨ ਕਰਨ ਵਿੱਚ ਅਸਮਰੱਥ ਹੈ, ਬਲਕਿ ਉਹ ਉਸ ਤੋਂ ਮਿਹਰਾਂ ਦੀ ਉਗਰਾਹੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਅਤੇ ਉਸ ਤੋਂ ਮਨੁੱਖ ਦੁਆਰਾ ਪਰਮੇਸ਼ੁਰ ਵਿੱਚ ਦਿਖਾਈ ਦਿਲਚਸਪੀ ਨਾਲੋਂ ਦਰਜਨਾਂ ਗੁਣਾ ਵੱਧ ਦਿਲਚਸਪੀ ਦੀ ਉਮੀਦ ਕਰਦਾ ਹੈ। ਅਜਿਹੇ ਜ਼ਮੀਰ ਅਤੇ ਅਹਿਸਾਸ ਵਾਲੇ ਲੋਕ ਸੋਚਦੇ ਹਨ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ, ਅਤੇ ਫਿਰ ਵੀ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਨੇ ਆਪਣਾ ਬਹੁਤ ਕੁਝ ਪਰਮੇਸ਼ੁਰ ਲਈ ਖਰਚ ਕਰ ਦਿੱਤਾ ਹੈ, ਅਤੇ ਇਹ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਘੱਟ ਦਿੱਤਾ ਹੈ। ਇੱਥੇ ਕਈ ਲੋਕ ਹਨ ਜੋ ਮੈਨੂੰ ਇਕ ਕਟੋਰਾ ਪਾਣੀ ਦੇ ਕੇ ਹੱਥ ਅੱਡ ਕੇ ਮੇਰੇ ਤੋਂ ਦੁੱਧ ਦੇ ਦੋ ਕਟੋਰਿਆਂ ਦੇ ਭੁਗਤਾਨ ਦੀ ਮੰਗ ਕਰਦੇ ਹਨ ਜਾਂ, ਮੈਨੂੰ ਇਕ ਰਾਤ ਲਈ ਕਮਰਾ ਦੇ ਕੇ ਕਈ ਦਿਨਾਂ ਦੇ ਕਿਰਾਇਆਂ ਦੇ ਭੁਗਤਾਨ ਦੀ ਮੰਗ ਕਰਦੇ ਹਨ। ਅਜਿਹੀ ਮਨੁੱਖਤਾ ਅਤੇ ਅਜਿਹੇ ਜ਼ਮੀਰ ਦੇ ਨਾਲ, ਤੁਸੀਂ ਜੀਵਨ ਪਾਉਣ ਦੀ ਇੱਛਾ ਕਿਵੇਂ ਕਰ ਸਕਦੇ ਹੋ? ਤੁਸੀਂ ਕਿੰਨੇ ਘਿਰਣਾਯੋਗ ਬਦਨਸੀਬ ਹੋ! ਮਨੁੱਖ ਵਿੱਚ ਇਸ ਕਿਸਮ ਦੀ ਮਨੁੱਖਤਾ ਅਤੇ ਇਸ ਕਿਸਮ ਦੇ ਜ਼ਮੀਰ ਦੇ ਕਾਰਨ ਦੇਹਧਾਰੀ ਪਰਮੇਸ਼ੁਰ ਸਾਰੀ ਧਰਤੀ ’ਤੇ ਭਟਕਦਾ ਹੈ, ਉਸਨੂੰ ਕੋਈ ਆਸਰਾ ਨਹੀਂ ਮਿਲਦਾ। ਜਿਹੜੇ ਸੱਚਮੁੱਚ ਜ਼ਮੀਰ ਅਤੇ ਮਨੁੱਖਤਾ ਦੇ ਮਾਲਕ ਹਨ ਉਨ੍ਹਾਂ ਨੂੰ ਦੇਹਧਾਰੀ ਪਰਮੇਸ਼ੁਰ ਦੀ ਭਗਤੀ ਅਤੇ ਪੂਰੇ ਦਿਲ ਨਾਲ ਸੇਵਾ ਕਰਨੀ ਚਾਹੀਦੀ ਹੈ, ਇਸ ਲਈ ਨਹੀਂ ਕਿ ਉਸ ਨੇ ਕਿੰਨਾ ਕੰਮ ਕੀਤਾ ਹੈ, ਸਗੋਂ ਭਾਵੇਂ ਉਸਨੇ ਕੋਈ ਵੀ ਕੰਮ ਨਹੀਂ ਕਰਨਾ ਹੁੰਦਾ ਤਾਂ ਵੀ। ਇਹ ਉਹ ਕੰਮ ਹੈ ਜੋ ਸਥਿਰ ਅਹਿਸਾਸ ਵਾਲੇ ਲੋਕਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ, ਅਤੇ ਇਹ ਮਨੁੱਖ ਦਾ ਫਰਜ਼ ਹੈ। ਬਹੁਤੇ ਲੋਕ ਪਰਮੇਸ਼ੁਰ ਦੀ ਸੇਵਾ ਵਿੱਚ ਸ਼ਰਤਾਂ ਬਾਰੇ ਵੀ ਗੱਲ ਕਰਦੇ ਹਨ: ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਉਹ ਪਰਮੇਸ਼ੁਰ ਹੈ ਜਾਂ ਮਨੁੱਖ, ਅਤੇ ਉਹ ਸਿਰਫ਼ ਆਪਣੀਆਂ ਸ਼ਰਤਾਂ ਦੀ ਹੀ ਗੱਲ ਕਰਦੇ ਹਨ, ਅਤੇ ਸਿਰਫ਼ ਆਪਣੀਆਂ ਇੱਛਾਵਾਂ ਪੂਰੀਆਂ ਕਰਨਾ ਲੋਚਦੇ ਹਨ। ਜਦੋਂ ਤੁਸੀਂ ਮੇਰੇ ਲਈ ਪਕਾਉਂਦੇ ਹੋ, ਤੁਸੀਂ ਸੇਵਾ ਦੀ ਫ਼ੀਸ ਮੰਗਦੇ ਹੋ, ਜਦੋਂ ਤੁਸੀਂ ਮੇਰੇ ਲਈ ਦੌੜਦੇ ਹੋ, ਤਾਂ ਤੁਸੀਂ ਦੌੜਨ ਦੀ ਫ਼ੀਸ ਮੰਗਦੇ ਹੋ, ਜਦੋਂ ਤੁਸੀਂ ਮੇਰੇ ਲਈ ਕੰਮ ਕਰਦੇ ਹੋ, ਤੁਸੀਂ ਕੰਮ ਦੀ ਫ਼ੀਸ ਮੰਗਦੇ ਹੋ, ਜਦੋਂ ਤੁਸੀਂ ਮੇਰੇ ਕੱਪੜੇ ਧੋਦੇ ਹੋ, ਤੁਸੀਂ ਕਪੜੇ ਧੋਣ ਦੀ ਫ਼ੀਸ ਮੰਗਦੇ ਹੋ, ਜਦੋਂ ਤੁਸੀਂ ਕਲੀਸਿਯਾ ਲਈ ਦਾਨ ਕਰਦੇ ਹੋ ਤਾਂ ਤੁਸੀਂ ਤੰਦਰੁਸਤ ਹੋ ਜਾਣ ਦੀਆਂ ਲਾਗਤਾਂ ਦੀ ਮੰਗ ਕਰਦੇ ਹੋ। ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਬੁਲਾਰੇ ਦੀ ਫ਼ੀਸ ਮੰਗਦੇ ਹੋ, ਅਤੇ ਜਦੋਂ ਤੁਸੀਂ ਕਿਤਾਬਾਂ ਵੰਡਦੇ ਹੋ ਤਾਂ ਤੁਸੀਂ ਵੰਡਣ ਦੀ ਫ਼ੀਸ ਮੰਗਦੇ ਹੋ, ਅਤੇ ਜਦੋਂ ਤੁਸੀਂ ਲਿਖਦੇ ਹੋ ਤਾਂ ਲਿਖਣ ਦੀ ਫ਼ੀਸ ਮੰਗ ਦੇ ਹੋ। ਜਿਨ੍ਹਾਂ ਨਾਲ ਮੈਂ ਪੇਸ਼ ਆਇਆ ਹਾਂ, ਉਹ ਮੇਰੇ ਕੋਲੋਂ ਮੁਆਵਜ਼ੇ ਦੀ ਮੰਗ ਕਰਦੇ ਹਨ, ਜਦੋਂ ਕਿ ਜਿਹਨਾਂ ਨੂੰ ਘਰ ਭੇਜਿਆ ਗਿਆ ਹੈ, ਆਪਣੇ ਨਾਮ ਨੂੰ ਪਹੁੰਚੇ ਨੁਕਸਾਨ ਦੇ ਇਵਜ਼ ਵਿੱਚ ਹਰਜਾਨੇ ਦੀ ਮੰਗ ਕਰਦੇ ਹਨ; ਅਣਵਿਆਹੇ ਲੋਕ ਦਾਜ ਜਾਂ ਆਪਣੀ ਖੁੰਝਚੁੱਕੀ ਜਵਾਨੀ ਲਈ ਮੁਆਵਜ਼ੇ ਦੀ ਮੰਗ ਕਰਦੇ ਹਨ; ਜਿਹੜੇ ਇੱਕ ਮੁਰਗੀ ਨੂੰ ਮਾਰਦੇ ਹਨ, ਉਹ ਕਸਾਈ ਦੀ ਫ਼ੀਸ ਮੰਗਦੇ ਹਨ, ਜਿਹੜੇ ਭੋਜਨ ਤਲਦੇ ਹਨ ਉਹ ਤਲਣ ਦੀ ਫ਼ੀਸ ਮੰਗਦੇ ਹਨ, ਅਤੇ ਜਿਹੜੇ ਸੂਪ ਬਣਾਉਂਦੇ ਹਨ ਉਹ ਉਹਦੇ ਲਈ ਭੁਗਤਾਨ ਵੀ ਮੰਗਦੇ ਹਨ.... ਇਹ ਤੁਹਾਡੀ ਸ਼ਾਨਦਾਰ ਅਤੇ ਸ਼ਕਤੀਸ਼ਾਲੀ ਮਨੁੱਖਤਾ ਹੈ, ਅਤੇ ਇਹ ਉਹ ਕੰਮ ਹਨ ਜੋ ਤੁਹਾਡਾ ਪਿਆਰ ਭਰਿਆ ਜ਼ਮੀਰ ਕਰਵਾਉਂਦਾ ਹੈ। ਤੁਹਾਡਾ ਅਹਿਸਾਸ ਕਿੱਥੇ ਹੈ? ਤੁਹਾਡੀ ਮਨੁੱਖਤਾ ਕਿੱਥੇ ਹੈ? ਮੈਂ ਤੁਹਾਨੂੰ ਦੱਸਦਾ ਹਾਂ! ਜੇ ਤੁਸੀਂ ਇਸ ਤਰ੍ਹਾਂ ਹੀ ਕਰਦੇ ਰਹੋਗੇ, ਤਾਂ ਮੈਂ ਤੁਹਾਡੇ ਵਿਚਕਾਰ ਕੰਮ ਕਰਨਾ ਬੰਦ ਕਰ ਦੇਵਾਂਗਾ। ਮੈਂ ਮਨੁੱਖਾਂ ਦੇ ਚੋਗੇ ਅੰਦਰ ਜਾਨਵਰਾਂ ਦੇ ਝੁੰਡ ਵਿੱਚ ਕੰਮ ਨਹੀਂ ਕਰਾਂਗਾ, ਇਸ ਤਰ੍ਹਾਂ ਮੈਂ ਅਜਿਹੇ ਲੋਕਾਂ ਦੇ ਸਮੂਹ ਲਈ ਸੰਤਾਪ ਨਹੀਂ ਝੱਲਾਂਗਾ, ਜਿਨ੍ਹਾਂ ਦੇ ਸੁਨੱਖੇ ਚਿਹਰਿਆਂ ਪਿੱਛੇ ਵਹਿਸ਼ੀ ਦਿਲ ਲੁਕੇ ਹੋਏ ਹਨ, ਮੈਂ ਜਾਨਵਰਾਂ ਦੇ ਅਜਿਹੇ ਝੁੰਡ ਲਈ ਬਰਦਾਸ਼ਤ ਨਹੀਂ ਕਰਾਂਗਾ ਜਿਹਨਾਂ ਦੀ ਮੁਕਤੀ ਦੀ ਜ਼ਰਾ ਜਿੰਨੀ ਵੀ ਸੰਭਾਵਨਾ ਨਹੀਂ ਹੈ। ਜਿਸ ਦਿਨ ਮੈਂ ਤੁਹਾਡੇ ਵੱਲ ਆਪਣੀ ਪਿੱਠ ਮੋੜਦਾ ਹਾਂ ਉਸ ਦਿਨ ਤੁਸੀਂ ਮਰ ਜਾਂਦੇ ਹੋ, ਇਹ ਉਹ ਦਿਨ ਹੁੰਦਾ ਹੈ ਜਦੋਂ ਤੁਹਾਡੇ ’ਤੇ ਹਨੇਰਾ ਛਾ ਜਾਂਦਾ ਹੈ ਅਤੇ ਇਸੇ ਦਿਨ ਚਾਨਣ ਤੁਹਾਡਾ ਤਿਆਗ ਕਰ ਦਿੰਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ! ਮੈਂ ਕਦੇ ਵੀ ਤੁਹਾਡੇ ਵਰਗੇ ਸਮੂਹ, ਜੋ ਜਾਨਵਰਾਂ ਤੋਂ ਵੀ ਹੇਠਲੇ ਪੱਧਰ ਦਾ ਹੈ, ਉੱਤੇ ਦਯਾਵਾਨ ਨਹੀਂ ਹੋਵਾਂਗਾ! ਮੇਰੇ ਵਚਨਾਂ ਅਤੇ ਕੰਮਾਂ ਦੀਆਂ ਸੀਮਾਵਾਂ ਹਨ, ਅਤੇ ਤੁਹਾਡੇ ਵਰਗੀ ਮਨੁੱਖਤਾ ਅਤੇ ਜ਼ਮੀਰ ਦੇ ਲਈ ਮੈਂ ਹੋਰ ਕੰਮ ਨਹੀਂ ਕਰਾਂਗਾ, ਕਿਉਂਕਿ ਤੁਹਾਡੇ ਵਿੱਚ ਜ਼ਮੀਰ ਦੀ ਬਹੁਤ ਕਮੀ ਹੈ, ਤੁਸੀਂ ਮੈਨੂੰ ਬਹੁਤ ਜ਼ਿਆਦਾ ਪੀੜ ਦਿੱਤੀ ਹੈ, ਅਤੇ ਤੁਹਾਡੇ ਨਫ਼ਰਤ ਭਰੇ ਵਰਤਾਉ ਤੋਂ ਮੈਂ ਅੱਕ ਗਿਆ ਹਾਂ। ਜਿਹਨਾਂ ਲੋਕਾਂ ਵਿੱਚ ਮਨੁੱਖਤਾ ਅਤੇ ਜ਼ਮੀਰ ਦੀ ਇੰਨੀ ਕਮੀ ਹੈ ਉਨ੍ਹਾਂ ਨੂੰ ਕਦੇ ਵੀ ਮੁਕਤੀ ਦਾ ਮੌਕਾ ਨਹੀਂ ਮਿਲੇਗਾ; ਮੈਂ ਅਜਿਹੇ ਬੇਰਹਿਮ ਅਤੇ ਨਾਸ਼ੁਕਰੇ ਲੋਕਾਂ ਨੂੰ ਕਦੇ ਵੀ ਨਹੀਂ ਬਚਾਵਾਂਗਾ। ਜਦੋਂ ਮੇਰਾ ਦਿਨ ਆਵੇਗਾ, ਮੈਂ ਅਣਆਗਿਆਕਾਰੀ ਬੱਚਿਆਂ ਜਿਨ੍ਹਾਂ ਨੇ ਕਦੇ ਮੇਰੇ ਪਰਚੰਡ ਗੁੱਸੇ ਨੂੰ ਭੜਕਾਇਆ ਸੀ, ਉੱਤੇ ਸਦਾਕਾਲ ਤੱਕ ਆਪਣੀਆਂ ਝੁਲਸਾਉਣ ਵਾਲੀਆਂ ਲਾਟਾਂ ਵਰ੍ਹਾਵਾਂਗਾ, ਮੈਂ ਉਨ੍ਹਾਂ ਜਾਨਵਰਾਂ ਨੂੰ ਕਦੇ ਨਾ ਖਤਮ ਹੋਣ ਵਾਲੀ ਸਜ਼ਾ ਦੇਵਾਂਗਾ, ਜਿਨ੍ਹਾਂ ਨੇ ਕਦੇ ਮੈਨੂੰ ਜ਼ੋਰਦਾਰ ਫ਼ਿਟਕਾਰ ਪਾਈ ਸੀ ਅਤੇ ਮੈਨੂੰ ਤਿਆਗ ਦਿੱਤਾ ਸੀ, ਮੈਂ ਇਹਨਾਂ ਵਿਦਰੋਹ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਆਪਣੇ ਕ੍ਰੋਧ ਦੀ ਅੱਗ ਵਿੱਚ ਜਲਾਵਾਂਗਾ ਜੋ ਕਦੇ ਮੇਰੇ ਨਾਲ ਖਾਂਦੇ ਅਤੇ ਰਹਿੰਦੇ ਸਨ ਪਰ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ, ਜਿਹਨਾਂ ਨੇ ਮੇਰਾ ਨਿਰਾਦਰ ਕੀਤਾ ਅਤੇ ਮੈਨੂੰ ਧੋਖਾ ਦਿੱਤਾ। ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦੇਵਾਂਗਾ ਜਿਹਨਾਂ ਨੇ ਮੇਰਾ ਗੁੱਸਾ ਭੜਕਾਇਆ ਹੈ, ਮੈਂ ਉਨ੍ਹਾਂ ਜਾਨਵਰਾਂ ਉੱਤੇ ਆਪਣੇ ਸਮੁੱਚੇ ਕ੍ਰੋਧ ਦਾ ਮੀਂਹ ਵਰ੍ਹਾਵਾਂਗਾ ਜਿਹੜੇ ਕਦੇ ਮੇਰੇ ਬਰਾਬਰ ਖੜ੍ਹੇ ਹੋਣ ਦੀ ਇੱਛਾ ਰੱਖਦੇ ਸਨ ਪਰ ਮੇਰੀ ਭਗਤੀ ਨਹੀਂ ਕਰਦੇ ਸਨ ਜਾਂ ਆਗਿਆ ਨਹੀਂ ਮੰਨਦੇ ਸਨ; ਜਿਸ ਡਾਂਗ ਨੂੰ ਮੈਂ ਮਨੁੱਖ ਉੱਤੇ ਵਰ੍ਹਾਉਂਦਾ ਹਾਂ ਉਹ ਉਨ੍ਹਾਂ ਜਾਨਵਰਾਂ ’ਤੇ ਵਰ੍ਹੇਗੀ ਜਿਨ੍ਹਾਂ ਨੇ ਕਦੇ ਮੇਰੀ ਦੇਖਭਾਲ ਦਾ ਅਨੰਦ ਲਿਆ ਸੀ ਅਤੇ ਕਦੇ ਮੇਰੇ ਮੁੱਖੋਂ ਨਿਕਲੇ ਭੇਤਾਂ ਦਾ ਅਨੰਦ ਲਿਆ ਸੀ, ਅਤੇ ਜਿਹਨਾਂ ਨੇ ਕਦੇ ਮੇਰੇ ਤੋਂ ਭੌਤਿਕ ਅਨੰਦ ਲੈਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਵੀ ਵਿਅਕਤੀ ਨੇ ਮੇਰੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ, ਉਸਨੂੰ ਮੈਂ ਕਦੇ ਮਾਫ਼ ਨਹੀਂ ਕਰਾਂਗਾ; ਮੈਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਜੋ ਮੇਰੇ ਕੋਲੋਂ ਭੋਜਨ ਅਤੇ ਕਪੜੇ ਖੋਹਣ ਦੀ ਕੋਸ਼ਿਸ਼ ਕਰਦੇ ਹਨ। ਫ਼ਿਲਹਾਲ, ਤੁਸੀਂ ਠੇਸ ਤੋਂ ਬਚੇ ਹੋਏ ਹੋ ਅਤੇ ਤੁਸੀਂ ਮੇਰੇ ਤੋਂ ਜੋ ਮੰਗਾਂ ਕਰਦੇ ਹੋ ਉਹਨਾਂ ਨੂੰ ਜਾਰੀ ਰੱਖਦੇ ਹੋ। ਜਦੋਂ ਕ੍ਰੋਧ ਦਾ ਦਿਨ ਆਵੇਗਾ ਤਾਂ; ਉਸ ਸਮੇਂ, ਮੈਂ ਤੁਹਾਨੂੰ ਆਪਣੇ ਦਿਲ ਦੇ ਸੰਤੋਖ ਲਈ ਆਪਣੇ ਆਪ ਦਾ “ਅਨੰਦ” ਲੈਣ ਦੇਵਾਂਗਾ, ਮੈਂ ਤੁਹਾਨੂੰ ਧਰਤੀ ਉੱਤੇ ਮੂੰਹ ਭਾਰ ਸੁੱਟਾਂਗਾ, ਅਤੇ ਤੁਸੀਂ ਦੁਬਾਰਾ ਕਦੇ ਵੀ ਉੱਠਣ ਦੇ ਯੋਗ ਨਹੀਂ ਹੋਵੋਗੇ! ਕਿਸੇ ਨਾ ਕਿਸੇ ਦਿਨ ਮੈਂ ਤੁਹਾਡਾ ਇਹ ਕਰਜ਼ ਤੁਹਾਨੂੰ “ਮੋੜਾਂਗਾ”—ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਬਰ ਨਾਲ ਇਸ ਦਿਨ ਦੇ ਆਉਣ ਦਾ ਇੰਤਜ਼ਾਰ ਕਰੋਗੇ।

ਜੇ ਇਹ ਤਿਰਸਕਾਰਯੋਗ ਲੋਕ ਸੱਚਮੁੱਚ ਆਪਣੀਆਂ ਬੇਤੁਕੀਆਂ ਇੱਛਾਵਾਂ ਨੂੰ ਪਾਸੇ ਕਰ ਸਕਦੇ ਹਨ ਅਤੇ ਪਰਮੇਸ਼ੁਰ ਕੋਲ ਵਾਪਸ ਆ ਸਕਦੇ ਹਨ, ਤਾਂ ਉਨ੍ਹਾਂ ਕੋਲ ਅਜੇ ਵੀ ਮੁਕਤੀ ਦਾ ਮੌਕਾ ਹੈ; ਜੇ ਮਨੁੱਖ ਦਾ ਦਿਲ ਸੱਚਮੁੱਚ ਪਰਮੇਸ਼ੁਰ ਲਈ ਤਾਂਘ ਰੱਖਦਾ ਹੈ, ਤਾਂ ਉਹ ਪਰਮੇਸ਼ੁਰ ਦੁਆਰਾ ਤਿਆਗਿਆ ਨਹੀਂ ਜਾਏਗਾ। ਮਨੁੱਖ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਨਹੀਂ ਹੁੰਦਾ ਹੈ ਇਸ ਲਈ ਨਹੀਂ ਕਿਉਂਕਿ ਪਰਮੇਸ਼ੁਰ ਕੋਲ ਭਾਵਨਾ ਹੈ, ਜਾਂ ਕਿਉਂਕਿ ਪਰਮੇਸ਼ੁਰ ਨਹੀਂ ਚਾਹੁੰਦਾ ਕਿ ਮਨੁੱਖ ਉਸਨੂੰ ਪ੍ਰਾਪਤ ਕਰੇ, ਸਗੋਂ ਇਸ ਲਈ ਕਿਉਂਕਿ ਮਨੁੱਖ ਪਰਮੇਸ਼ੁਰ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਅਤੇ ਕਿਉਂਕਿ ਮਨੁੱਖ ਪਰਮੇਸ਼ੁਰ ਨੂੰ ਭਾਲਣ ਵਿੱਚ ਕਾਹਲ ਨਹੀਂ ਦਿਖਾਉਂਦਾ। ਜੋ ਵੀ ਵਿਅਕਤੀ ਸੱਚਮੁੱਚ ਪਰਮੇਸ਼ੁਰ ਨੂੰ ਭਾਲਦਾ ਹੈ, ਉਸਨੂੰ ਪਰਮੇਸ਼ੁਰ ਦੁਆਰਾ ਸਰਾਪਿਆ ਕਿਵੇਂ ਜਾ ਸਕਦਾ ਹੈ? ਪਰਮੇਸ਼ੁਰ ਸਥਿਰ ਅਹਿਸਾਸ ਅਤੇ ਸੰਵੇਦਨਸ਼ੀਲ ਜ਼ਮੀਰ ਵਾਲੇ ਕਿਸੇ ਵਿਅਕਤੀ ਨੂੰ ਕਿਵੇਂ ਸਰਾਪ ਦੇ ਸਕਦਾ ਹੈ? ਜਿਹੜਾ ਵਿਅਕਤੀ ਪਰਮੇਸ਼ੁਰ ਦੀ ਸੱਚੀ ਭਗਤੀ ਅਤੇ ਸੇਵਾ ਕਰਦਾ ਹੈ, ਉਹ ਉਸਦੇ ਗੁੱਸੇ ਦੀ ਅੱਗ ਵਿੱਚ ਕਿਵੇਂ ਭਸਮ ਹੋ ਸਕਦਾ ਹੈ? ਜਿਹੜਾ ਵਿਅਕਤੀ ਪਰਮੇਸ਼ੁਰ ਦਾ ਹੁਕਮ ਮੰਨ ਕੇ ਖੁਸ਼ ਹੁੰਦਾ ਹੈ ਉਸਨੂੰ ਪਰਮੇਸ਼ੁਰ ਦੇ ਘਰ ਵਿੱਚੋਂ ਬਾਹਰ ਕਿਵੇਂ ਕੱਢਿਆ ਜਾ ਸਕਦਾ ਹੈ? ਜਿਸ ਵਿਅਕਤੀ ਨੂੰ ਪਰਮੇਸ਼ੁਰ ਪ੍ਰਤੀ ਆਪਣਾ ਪਿਆਰ ਕਾਫ਼ੀ ਨਹੀਂ ਲੱਗਦਾ, ਉਹ ਪਰਮੇਸ਼ੁਰ ਦੀ ਸਜ਼ਾ ਵਿੱਚ ਕਿਵੇਂ ਜੀ ਸਕਦਾ ਹੈ? ਪਰਮੇਸ਼ੁਰ ਲਈ ਸਭ ਕੁਝ ਖੁਸ਼ੀ-ਖੁਸ਼ੀ ਤਿਆਗਣ ਵਾਲਾ ਵਿਅਕਤੀ ਸਭ ਕੁਝ ਅਜਾਈਂ ਕਿਵੇਂ ਗੁਆ ਸਕਦਾ ਹੈ? ਮਨੁੱਖ ਪਰਮੇਸ਼ੁਰ ਦੀ ਭਾਲ ਕਰਨ ਲਈ ਤਿਆਰ ਨਹੀਂ ਹੈ, ਪਰਮੇਸ਼ੁਰ ਲਈ ਆਪਣੀ ਜਾਇਦਾਦ ਖਰਚਣ ਲਈ ਤਿਆਰ ਨਹੀਂ ਹੈ, ਅਤੇ ਜ਼ਿੰਦਗੀ ਭਰ ਦੀਆਂ ਕੋਸ਼ਿਸ਼ਾਂ ਪਰਮੇਸ਼ੁਰ ਨੂੰ ਸਮਰਪਿਤ ਕਰਨ ਲਈ ਤਿਆਰ ਨਹੀਂ ਹੈ; ਇਸ ਦੇ ਬਜਾਏ, ਉਹ ਕਹਿੰਦਾ ਹੈ ਕਿ ਪਰਮੇਸ਼ੁਰ ਬਹੁਤ ਦੂਰ ਚਲਾ ਗਿਆ ਹੈ, ਕਿ ਪਰਮੇਸ਼ੁਰ ਬਾਰੇ ਬਹੁਤ ਕੁਝ ਅਜਿਹਾ ਹੈ ਜੋ ਕਿ ਮਨੁੱਖ ਦੀਆਂ ਧਾਰਣਾਵਾਂ ਤੋਂ ਉਲਟ ਹੈ। ਇਸ ਤਰ੍ਹਾਂ ਦੀ ਮਨੁੱਖਤਾ ਦੇ ਨਾਲ, ਤੁਸੀਂ ਆਪਣੀਆਂ ਬੇਰੋਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਰਮੇਸ਼ੁਰ ਦੀ ਪ੍ਰਵਾਨਗੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ, ਇਹ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਪਰਮੇਸ਼ੁਰ ਨੂੰ ਭਾਲਦੇ ਨਹੀਂ ਹੋ। ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਮਨੁੱਖਜਾਤੀ ਦੀਆਂ ਖੋਟੀਆਂ ਵਸਤਾਂ ਹੋ? ਕੀ ਤੁਸੀਂ ਨਹੀਂ ਜਾਣਦੇ ਕਿ ਕੋਈ ਮਨੁੱਖਤਾ ਤੁਹਾਡੀ ਮਨੁੱਖਤਾ ਨਾਲੋਂ ਨੀਚ ਨਹੀਂ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਦੂਸਰੇ ਤੁਹਾਨੂੰ ਕਿਹੜੇ ਨਾਂ ਨਾਲ ਸਤਿਕਾਰਦੇ ਹਨ? ਜਿਹੜੇ ਪਰਮੇਸ਼ੁਰ ਨੂੰ ਸੱਚਮੁੱਚ ਪਿਆਰ ਕਰਦੇ ਹਨ ਉਹ ਤੁਹਾਨੂੰ ਭੇੜੀਏ ਦਾ ਪਿਤਾ, ਭੇੜੀਏ ਦੀ ਮਾਤਾ, ਭੇੜੀਏ ਦਾ ਪੁੱਤਰ, ਅਤੇ ਭੇੜੀਏ ਦਾ ਪੋਤਾ ਆਖਦੇ ਹਨ; ਤੁਸੀਂ ਭੇੜੀਏ ਦੇ ਵੰਸ਼ਜ, ਭੇੜੀਏ ਦੀ ਜਨਤਾ ਹੋ, ਅਤੇ ਤੁਹਾਨੂੰ ਆਪਣੀ ਖੁਦ ਦੀ ਪਛਾਣ ਜਾਣ ਲੈਣੀ ਚਾਹੀਦੀ ਹੈ ਅਤੇ ਇਸਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਨਾ ਸੋਚੋ ਕਿ ਤੁਸੀਂ ਕੋਈ ਉੱਤਮ ਸ਼ਖਸੀਅਤ ਹੋ: ਤੁਸੀਂ ਮਨੁੱਖਜਾਤੀ ਵਿੱਚ ਗੈਰ-ਮਨੁੱਖਾਂ ਦਾ ਸਭ ਤੋਂ ਬਦਕਾਰ ਸਮੂਹ ਹੋ। ਕੀ ਤੁਸੀਂ ਇਸ ਬਾਰੇ ਕੁਝ ਨਹੀਂ ਜਾਣਦੇ? ਕੀ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਵਿੱਚ ਕੰਮ ਕਰਕੇ ਕਿੰਨਾ ਜੋਖਮ ਉਠਾਇਆ ਹੈ? ਜੇ ਤੁਹਾਡਾ ਅਹਿਸਾਸ ਦੁਬਾਰਾ ਸਧਾਰਣ ਨਹੀਂ ਹੋ ਸਕਦਾ, ਅਤੇ ਤੁਹਾਡਾ ਜ਼ਮੀਰ ਸਧਾਰਣ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਤਾਂ ਤੁਸੀਂ ਕਦੇ ਵੀ “ਭੇੜੀਏ,” ਦੇ ਨਾਮ ਤੋਂ ਖਹਿੜਾ ਨਹੀਂ ਛੁਡਾ ਸਕੋਗੇ, ਅਤੇ ਤੁਸੀਂ ਕਦੇ ਵੀ ਸਰਾਪ ਦੇ ਦਿਨ ਤੋਂ ਨਹੀਂ ਬਚੋਗੇ ਅਤੇ ਕਦੇ ਵੀ ਆਪਣੀ ਸਜ਼ਾ ਦੇ ਦਿਨ ਤੋਂ ਬਚ ਨਹੀਂ ਸਕੋਗੇ। ਤੁਸੀਂ ਜਨਮ ਤੋਂ ਹੀ ਤੁੱਛ ਹੋ, ਜਿਸਦਾ ਕੋਈ ਮੁੱਲ ਨਹੀਂ ਹੈ। ਤੁਸੀਂ ਆਪਣੇ ਸੁਭਾਅ ਤੋਂ ਭੁੱਖੇ ਭੇੜੀਆਂ ਦਾ ਝੁੰਡ ਹੋ, ਮਲਬੇ ਅਤੇ ਕੂੜੇ ਦੇ ਢੇਰ ਹੋ, ਅਤੇ ਤੁਹਾਡੇ ਤੋਂ ਉਲਟ, ਮੈਂ ਤੁਹਾਡੇ ਉੱਤੇ ਕਿਰਪਾ ਪ੍ਰਾਪਤ ਕਰਨ ਲਈ ਨਹੀਂ ਬਲਕਿ ਕੰਮ ਦੀ ਲੋੜ ਹੋਣ ਕਰਕੇ ਕੰਮ ਕਰਦਾ ਹਾਂ। ਜੇ ਤੁਸੀਂ ਇਸੇ ਪ੍ਰਕਾਰ ਵਿਦਰੋਹੀ ਹੁੰਦੇ ਰਹੇ, ਤਾਂ ਮੈਂ ਆਪਣੇ ਕੰਮ ਨੂੰ ਰੋਕ ਦੇਵਾਂਗਾ, ਅਤੇ ਤੁਹਾਡੇ ’ਤੇ ਦੁਬਾਰਾ ਕਦੇ ਵੀ ਕੰਮ ਨਹੀਂ ਕਰਾਂਗਾ; ਇਸਦੇ ਉਲਟ, ਮੈਂ ਆਪਣਾ ਕੰਮ ਕਿਸੇ ਹੋਰ ਸਮੂਹ, ਜੋ ਮੈਨੂੰ ਪ੍ਰਸੰਨ ਕਰਦਾ ਹੈ, ਵਿੱਚ ਤਬਦੀਲ ਕਰ ਦੇਵਾਂਗਾ, ਅਤੇ ਇਸ ਤਰ੍ਹਾਂ ਮੈਂ ਤੁਹਾਨੂੰ ਹਮੇਸ਼ਾ ਲਈ ਛੱਡ ਦੇਵਾਂਗਾ, ਕਿਉਂਕਿ ਮੈਂ ਉਨ੍ਹਾਂ ਲੋਕਾਂ ਵੱਲ ਧਿਆਨ ਨਹੀਂ ਦੇਣਾ ਚਾਹੁੰਦਾ ਜੋ ਮੇਰੇ ਨਾਲ ਦੁਸ਼ਮਣੀ ਰੱਖਦੇ ਹਨ। ਤਾਂ ਫਿਰ, ਕੀ ਤੁਸੀਂ ਮੇਰੇ ਪ੍ਰਤੀ ਅਨੁਕੂਲ ਬਣਨਾ ਚਾਹੁੰਦੇ ਹੋ, ਜਾਂ ਮੇਰੇ ਖ਼ਿਲਾਫ਼ ਦੁਸ਼ਮਣੀ ਰੱਖਣੀ ਚਾਹੁੰਦੇ ਹੋ?

ਪਿਛਲਾ:  ਕੀ ਤੂੰ ਉਹੀ ਹੈਂ ਜੋ ਜੀਵਿਤ ਹੋਇਆ ਹੈਂ?

ਅਗਲਾ:  ਸਭ ਲੋਕ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ, ਉਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

Connect with us on Messenger