ਅਧਿਆਇ 49

ਮਿਲ ਕੇ ਸੇਵਾ ਕਰਨ ਲਈ, ਵਿਅਕਤੀ ਨੂੰ ਤਾਕਤ ਨਾਲ ਅਤੇ ਸਪਸ਼ਟ ਰੂਪ ਵਿੱਚ, ਚੰਗੀ ਤਰ੍ਹਾਂ ਤਾਲਮੇਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਵਿਅਕਤੀ ਅੰਦਰ ਜੀਵਨ ਸ਼ਕਤੀ, ਜੋਸ਼, ਅਤੇ ਭਰਪੂਰ ਭਰੋਸਾ ਹੋਣਾ ਚਾਹੀਦਾ ਹੈ, ਤਾਂ ਕਿ ਦੂਜੇ ਲੋਕ, ਜਦੋਂ ਉਹ ਦੇਖਣ, ਉਨ੍ਹਾਂ ਨੂੰ ਇਹ ਮਿਲੇ ਅਤੇ ਉਹ ਭਰਪੂਰ ਹੋ ਜਾਣ। ਮੇਰੀ ਸੇਵਾ ਕਰਨ ਲਈ, ਤੈਨੂੰ ਮੇਰੀ ਸੋਚ ਦੇ ਅਨੁਕੂਲ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਮੇਰੇ ਦਿਲ ਦੇ ਅਨੁਕੂਲ, ਸਗੋਂ ਇਸ ਤੋਂ ਇਲਾਵਾ ਮੇਰੇ ਇਰਾਦਿਆਂ ਨੂੰ ਸੰਤੁਸ਼ਟ ਕਰ, ਤਾਂ ਕਿ ਮੈਨੂੰ ਤੇਰੇ ਰਾਹੀਂ ਪ੍ਰਾਪਤ ਕੀਤੀਆਂ ਚੀਜ਼ਾਂ ਤੋਂ ਖੁਸ਼ੀ ਮਿਲੇ। ਆਪਣੇ ਜੀਵਨ ਨੂੰ ਮੇਰੇ ਵਚਨ ਨਾਲ ਭਰ, ਆਪਣੀ ਬੋਲੀ ਨੂੰ ਮੇਰੀ ਸਮਰੱਥਾ ਨਾਲ ਭਰ-ਮੇਰੀ ਤੈਨੂੰ ਇਹੋ ਬੇਨਤੀ ਹੈ। ਜਦ ਤੂੰ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਦਾ ਹੈਂ ਤਾਂ ਕੀ ਤਦ ਤੇਰੇ ਵਿੱਚੋਂ ਮੇਰਾ ਸਰੂਪ ਪਰਗਟ ਹੁੰਦਾ ਹੈ? ਕੀ ਉਹ ਮੇਰੇ ਦਿਲ ਨੂੰ ਸੰਤੁਸ਼ਟ ਕਰੇਗਾ? ਕੀ ਤੂੰ ਇੱਕ ਉਹ ਵਿਅਕਤੀ ਹੈ ਜਿਸ ਨੇ ਮੇਰੇ ਇਰਾਦਿਆਂ ਦੀ ਸੱਚੇ ਦਿਲੋਂ ਪਾਲਣਾ ਕੀਤੀ ਹੈ? ਕੀ ਤੂੰ ਇੱਕ ਉਹ ਵਿਅਕਤੀ ਹੈ ਜਿਸ ਨੇ ਮੇਰੇ ਦਿਲ ਨੂੰ ਸਮਝਣ ਲਈ ਸੱਚਮੁੱਚ ਕੋਸ਼ਿਸ਼ ਕੀਤੀ ਹੈ? ਕੀ ਤੂੰ ਸੱਚਮੁੱਚ ਖੁਦ ਨੂੰ ਮੇਰੇ ਲਈ ਸੌਂਪਿਆ ਹੈ? ਕੀ ਤੂੰ ਸੱਚਮੁੱਚ ਆਪਣੇ ਆਪ ਨੂੰ ਮੇਰੇ ਲਈ ਖਰਚ ਕੀਤਾ ਹੈ? ਕੀ ਤੂੰ ਮੇਰੇ ਸ਼ਬਦਾਂ ’ਤੇ ਵਿਚਾਰ ਕੀਤਾ ਹੈ?

ਵਿਅਕਤੀ ਨੂੰ ਹਰ ਪੱਖ ਤੋਂ ਬੁੱਧੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਬੁੱਧੀ ਦੀ ਵਰਤੋਂ ਕਰਕੇ ਮੇਰੇ ਆਦਰਸ਼ ਰਾਹ ’ਤੇ ਚੱਲਣਾ ਚਾਹੀਦਾ ਹੈ। ਉਹ ਵਿਅਕਤੀ ਜੋ ਮੇਰੇ ਵਚਨ ਅੰਦਰ ਕੰਮ ਕਰਦੇ ਹਨ ਉਹ ਸਭ ਤੋਂ ਵੱਧ ਬੁੱਧੀਮਾਨ ਹਨ, ਅਤੇ ਉਹ ਵਿਅਕਤੀ ਜੋ ਮੇਰੇ ਵਚਨ ਅਨੁਸਾਰ ਕੰਮ ਕਰਦੇ ਹਨ ਉਹ ਸਭ ਤੋਂ ਵੱਧ ਆਗਿਆਕਾਰੀ ਹਨ। ਜੋ ਮੈਂ ਕਹਿੰਦਾ ਹਾਂ ਉਹ ਅਟੱਲ ਹੈ, ਅਤੇ ਤੈਨੂੰ ਮੇਰੇ ਨਾਲ ਬਹਿਸ ਕਰਨ ਦੀ ਲੋੜ ਨਹੀਂ ਜਾਂ ਮੇਰੇ ਨਾਲ ਤਰਕ ਕਰਨ ਦੀ ਕੋਸ਼ਿਸ਼ ਨਾ ਕਰ। ਮੈਂ ਜੋ ਕੁਝ ਵੀ ਕਹਿੰਦਾ ਹਾਂ, ਮੈਂ ਤੈਨੂੰ ਧਿਆਨ ਵਿੱਚ ਰੱਖ ਕੇ ਕਹਿੰਦਾ ਹਾਂ (ਇਸ ਨਾਲ ਕੋਈ ਮਤਲਬ ਨਹੀਂ ਕਿ ਮੈਂ ਸਖ਼ਤ ਹਾਂ ਜਾਂ ਨਰਮ)। ਜੇ ਤੂੰ ਆਗਿਆਕਾਰੀ ਹੋਣ ’ਤੇ ਧਿਆਨ ਦਿੰਦਾ ਹੈ ਤਾਂ ਉਹ ਠੀਕ ਹੋਵੇਗਾ, ਅਤੇ ਸੱਚੀ ਬੁੱਧੀ ਦਾ (ਅਤੇ ਤੇਰੇ ਉੱਪਰ ਹੋਣ ਵਾਲੇ ਪਰਮੇਸ਼ੁਰ ਦੇ ਨਿਆਂ ਨੂੰ ਰੋਕਣ ਦਾ) ਰਾਹ ਇਹੋ ਹੈ। ਅੱਜ, ਮੇਰੇ ਘਰ ਵਿੱਚ ਅਜਿਹਾ ਨਾ ਕਰ ਕਿ ਮੇਰੇ ਸਾਹਮਣੇ ਤਾਂ ਹਲੀਮ ਹੋਵੇਂ, ਮੇਰੀ ਪਿੱਠ ਪਿੱਛੇ ਪੁੱਠੀਆਂ ਗੱਲਾਂ ਬੋਲੇਂ। ਮੈਂ ਚਾਹੁੰਦਾ ਹਾਂ ਕਿ ਤੂੰ ਅਮਲ ਕਰੇਂ; ਤੈਨੂੰ ਭੜਕਾਊ ਬਿਆਨਬਾਜੀ ਵਰਤਣ ਦੀ ਲੋੜ ਨਹੀਂ। ਜਿਹੜੇ ਅਮਲ ਕਰਦੇ ਹਨ, ਉਨ੍ਹਾਂ ਲਈ ਸਭ ਕੁਝ ਹੁੰਦਾ ਹੈ। ਜਿਹੜੇ ਅਮਲ ਨਹੀਂ ਕਰਦੇ ਹਨ, ਉਨ੍ਹਾਂ ਲਈ ਕੁਝ ਵੀ ਨਹੀਂ ਹੁੰਦਾ। ਇੱਥੋਂ ਤੱਕ ਕਿ ਉਨ੍ਹਾਂ ਦੇ ਸਰੀਰ ਵੀ ਉਨ੍ਹਾਂ ਦੇ ਨਾਲ ਅਣਹੋਂਦ ਵਿੱਚ ਚਲੇ ਜਾਣਗੇ, ਕਿਉਂਕਿ ਅਮਲ ਕੀਤੇ ਬਿਨਾਂ, ਕੇਵਲ ਖਾਲੀਪਣ ਹੁੰਦਾ ਹੈ; ਇਸ ਤੋਂ ਇਲਾਵਾ ਹੋਰ ਕੋਈ ਵਰਣਨ ਨਹੀਂ ਹੈ।

ਮੈਂ ਚਾਹਾਂਗਾ ਕਿ ਤੁਸੀਂ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਬਾਰੇ ਗੰਭੀਰ ਹੋਵੋ ਅਤੇ ਇਸ ਬਾਰੇ ਵਿਚਾਰ ਨਾ ਕਰੋ ਕਿ ਤੁਸੀਂ ਕੀ ਗੁਆ ਦੇਵੋਗੇ ਜਾਂ ਕੀ ਹਾਸਿਲ ਕਰੋਗੇ, ਅਤੇ ਨਾ ਹੀ ਇਸ ਬਾਰੇ ਕਿ ਤੁਹਾਡੇ ਕੋਲ ਕੀ ਕੁਝ ਹੈ; ਤੁਹਾਨੂੰ ਆਪਣੇ ਪੈਰ ਕੇਵਲ ਸਹੀ ਰਾਹ ’ਤੇ ਰੱਖਣ ਦਾ ਜਤਨ ਕਰਨਾ ਚਾਹੀਦਾ ਹੈ ਅਤੇ ਕਿਸੇ ਰਾਹੀਂ ਡੋਲਣਾ ਜਾਂ ਕਿਸੇ ਦੇ ਨਿਯੰਤ੍ਰਣ ਵਿੱਚ ਨਹੀਂ ਰਹਿਣਾ ਚਾਹੀਦਾ। ਇਹ ਉਹ ਹੈ ਜਿਸ ਨੂੰ ਕਲੀਸਿਯਾ ਦੇ ਇੱਕ ਥੰਮ੍ਹ ਹੋਣ ਵਜੋਂ, ਰਾਜ ਦੇ ਇੱਕ ਜੇਤੂ ਵਜੋਂ ਜਾਣਿਆ ਜਾਂਦਾ ਹੈ; ਜੇਕਰ ਤੁਸੀਂ ਇਸ ਦੇ ਉਲਟ ਕਰੋਗੇ ਤਾਂ ਇਸ ਦਾ ਅਰਥ ਇਹ ਹੈ ਕਿ ਤੁਸੀਂ ਮੇਰੇ ਸਾਹਮਣੇ ਜੀਉਣ ਦੇ ਲਾਇਕ ਨਹੀਂ ਹੋ।

ਵੱਖ-ਵੱਖ ਸਥਿਤੀਆਂ ਵਿੱਚ, ਮੇਰੇ ਨੇੜੇ ਹੋਣ ਦੀ ਵਿਧੀ ਵੀ ਇਸ ਤਰ੍ਹਾਂ ਵੱਖਰੀ ਹੀ ਹੈ। ਕੁਝ ਲੋਕ ਮੇਰੇ ਸਾਹਮਣੇ ਸੁੰਦਰ ਸ਼ਬਦ ਬੋਲਣ ਅਤੇ ਸ਼ਰਧਾ ਨਾਲ ਕੰਮ ਕਰਨਾ ਪਸੰਦ ਕਰਦੇ ਹਨ। ਹਾਲਾਂਕਿ, ਪਰਦੇ ਦੇ ਪਿੱਛੇ ਉਹ ਪੂਰੀ ਤਰ੍ਹਾਂ ਘੜਮੱਸ ਪਾਉਣ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਅੰਦਰੋਂ ਮੇਰੇ ਵਚਨ ਪੂਰੀ ਤਰ੍ਹਾਂ ਗੈਰਹਾਜ਼ਰ ਹੁੰਦੇ ਹਨ। ਉਹ ਬਹੁਤ ਭੈੜੇ ਅਤੇ ਤੰਗ ਕਰਨ ਵਾਲੇ ਹੁੰਦੇ ਹਨ; ਇਹ ਤਾਂ ਸਵਾਲ ਹੀ ਨਹੀਂ ਉੱਠਦਾ ਕਿ ਉਹ ਕਿਸੇ ਦੀ ਉੱਨਤੀ ਕਰ ਸਕਣ ਜਾਂ ਕਿਸੇ ਨੂੰ ਕੁਝ ਮੁਹੱਈਆ ਕਰ ਸਕਣ। ਤੁਸੀਂ ਮੇਰੇ ਦਿਲ ਨੂੰ ਸਮਝਣ ਦੇ ਯੋਗ ਨਹੀਂ ਹੋ ਕਿਉਂਕਿ ਤੁਸੀਂ ਮੇਰੇ ਨਾਲ ਵਧੇਰੇ ਨੇੜਤਾ ਨਹੀਂ ਬਣਾ ਸਕਦੇ ਜਾਂ ਸੰਗਤ ਨਹੀਂ ਕਰ ਸਕਦੇ; ਤੁਸੀਂ ਮੈਨੂੰ ਤੁਹਾਡੇ ਲਈ ਲਗਾਤਾਰ ਚਿੰਤਿਤ ਕਰਦੇ ਹੋ ਅਤੇ ਤੁਹਾਡੇ ਲਈ ਲਗਾਤਾਰ ਮਿਹਨਤ ਕਰਾਉਂਦੇ ਹੋ।

ਪਿਛਲਾ:  ਅਧਿਆਇ 43

ਅਗਲਾ:  ਅਧਿਆਇ 61

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

Connect with us on Messenger