ਅਧਿਆਇ 71

ਮੈਂ ਆਪਣੇ ਆਪ ਨੂੰ ਸਮੁੱਚੇ ਰੂਪ ਵਿੱਚ ਤੁਹਾਡੇ ਸਭਨਾਂ ਉੱਤੇ ਪਰਗਟ ਕੀਤਾ ਹੈ, ਪਰ ਤੁਸੀਂ ਮੇਰੇ ਵਚਨਾਂ ਉੱਤੇ ਆਪਣੇ ਪੂਰੇ ਦਿਲ ਅਤੇ ਆਤਮਾ ਨਾਲ ਵਿਚਾਰ ਕਿਉਂ ਨਹੀਂ ਕਰ ਸਕਦੇ? ਤੁਸੀਂ ਮੇਰੇ ਵਚਨਾਂ ਨੂੰ ਫਜ਼ੂਲ ਕਿਉਂ ਸਮਝਦੇ ਹੋ? ਜੋ ਮੈਂ ਕਹਿੰਦਾ ਹਾਂ ਕੀ ਉਹ ਗ਼ਲਤ ਹੈ? ਕੀ ਮੇਰੀਆਂ ਗੱਲਾਂ ਨੇ ਤੁਹਾਡੀਆਂ ਕਮਜ਼ੋਰੀਆਂ ਉੱਤੇ ਚੋਟ ਕੀਤੀ ਹੈ? ਤੁਸੀਂ ਲਗਾਤਾਰ ਦੇਰੀ ਕਰ ਰਹੇ ਹੋ ਅਤੇ ਝਿਜਕ ਰਹੇ ਹੋ। ਤੁਸੀਂ ਇੰਝ ਕਿਉਂ ਕਰਦੇ ਹੋ? ਕੀ ਮੈਂ ਸਾਫ਼-ਸਾਫ਼ ਨਹੀਂ ਬੋਲਿਆ ਹੈ? ਮੈਂ ਇੰਨੀ ਵਾਰ ਕਿਹਾ ਕਿ ਮੇਰੀਆਂ ਗੱਲਾਂ ’ਤੇ ਧਿਆਨ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਅਤੇ ਇਹ ਕਿ ਤੁਹਾਨੂੰ ਉਨ੍ਹਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਕੀ ਤੁਹਾਡੇ ਵਿੱਚੋਂ ਕੋਈ ਆਗਿਆਕਾਰੀ ਅਤੇ ਅਧੀਨ ਹੋਣ ਵਾਲੇ ਬੱਚੇ ਹਨ? ਕੀ ਮੇਰੇ ਵਚਨ ਫਜ਼ੂਲ ਹਨ? ਕੀ ਉਨ੍ਹਾਂ ਦਾ ਬਿਲਕੁੱਲ ਅਸਰ ਨਹੀਂ ਹੋਇਆ ਹੈ? ਤੇਰੀ ਸ਼ਖਸੀਅਤ ਦਾ ਕਿੰਨਾ ਹਿੱਸਾ ਮੇਰੀ ਇੱਛਾ ਦੇ ਅਨੁਸਾਰ ਢਲ ਸਕਦਾ ਹੈ? ਜੇ ਤੈਨੂੰ ਇੱਕ ਪਲ ਲਈ ਵੀ ਬਿਨਾਂ ਬੋਲਿਆਂ ਰਹਿਣਾ ਪਵੇ ਤਾਂ ਤੂੰ ਜ਼ਿੱਦੀ ਅਤੇ ਬੇਕਾਬੂ ਹੋ ਜਾਏਂਗਾ। ਜੇ ਮੈਂ ਸਾਫ਼-ਸਾਫ਼ ਨਾ ਦੱਸਾਂ ਕੰਮ ਕਿਵੇਂ ਕਰਨਾ ਹੈ ਅਤੇ ਕਿਵੇਂ ਬੋਲਣਾ ਹੈ, ਤਾਂ ਕੀ ਇਹ ਹੋ ਸਕਦਾ ਹੈ ਕਿ ਅਸਲ ਵਿੱਚ ਤੇਰੀ ਕੁਝ ਸਮਝ ਹੀ ਨਾ ਆਵੇ? ਮੈਂ ਤੈਨੂੰ ਦੱਸਦਾ ਹਾਂ! ਘਾਟੇ ਉਸੇ ਨੂੰ ਝੱਲਣੇ ਪੈਂਦੇ ਹਨ ਜਿਹੜਾ ਅਣਆਗਿਆਕਾਰੀ ਹੁੰਦਾ ਹੈ, ਜੋ ਅਧੀਨ ਨਹੀਂ ਹੁੰਦਾ, ਅਤੇ ਜੋ ਮੂਰਖਤਾ ਨਾਲ ਵਿਸ਼ਵਾਸ ਕਰਦਾ ਹੈ! ਉਹ ਲੋਕ ਜੋ ਉਸ ਗੱਲ ਵੱਲ ਧਿਆਨ ਨਹੀਂ ਦਿੰਦੇ ਜੋ ਮੈਂ ਕਹਿੰਦਾ ਹਾਂ ਅਤੇ ਬਰੀਕੀਆਂ ਨੂੰ ਨਹੀਂ ਸਮਝ ਸਕਦੇ, ਉਹ ਮੇਰੇ ਇਰਾਦਿਆਂ ਨੂੰ ਸਮਝ ਨਹੀਂ ਸਕਣਗੇ, ਨਾ ਹੀ ਉਹ ਮੇਰੀ ਸੇਵਾ ਕਰਨ ਦੇ ਯੋਗ ਹੋਣਗੇ। ਅਜਿਹੇ ਲੋਕਾਂ ਨਾਲ ਮੈਂ ਨਿਪਟਾਂਗਾ ਅਤੇ ਉਨ੍ਹਾਂ ਨੂੰ ਮੇਰੇ ਨਿਆਂ ਦਾ ਸਾਹਮਣਾ ਕਰਨਾ ਪਵੇਗਾ। ਵੇਰਵਿਆਂ ਨੂੰ ਨਾ ਸਮਝਣਾ ਬਹੁਤ ਵੱਡੀ ਦਿਲਵਧੀ ਦੇ ਨਾਲ-ਨਾਲ ਪੂਰੀ ਤਰ੍ਹਾਂ ਗੁਸਤਾਖ਼ ਹੋਣਾ ਵੀ ਹੈ; ਇਸ ਲਈ ਮੈਂ ਅਜਿਹੇ ਲੋਕਾਂ ਤੋਂ ਨਫ਼ਰਤ ਕਰਦਾ ਹਾਂ, ਅਤੇ ਉਨ੍ਹਾਂ ਦਾ ਲਿਹਾਜ਼ ਨਹੀਂ ਕਰਾਂਗਾ। ਮੈਂ ਉਨ੍ਹਾਂ ਲਈ ਕੋਈ ਦਇਆ ਨਹੀਂ ਦਿਖਾਵਾਂਗਾ; ਮੈਂ ਉਨ੍ਹਾਂ ਲਈ ਆਪਣਾ ਜਲਾਲ ਅਤੇ ਨਿਆਂ ਹੀ ਦਿਖਾਵਾਂਗਾ। ਮੈਂ ਵੇਖਾਂਗਾ ਭਲਾ ਤੂੰ ਫਿਰ ਵੀ ਮੈਨੂੰ ਧੋਖਾ ਦੇਣ ਦੀ ਹਿੰਮਤ ਕਰਦਾ ਹੈਂ। ਮੈਂ ਪਰਮੇਸ਼ੁਰ ਹਾਂ ਜੋ ਮਨੁੱਖੀ ਦਿਲ ਦੀਆਂ ਸਭ ਤੋਂ ਅੰਦਰਲੀਆਂ ਗਹਿਰਾਈਆਂ ਦੀ ਜਾਂਚ ਕਰਦਾ ਹੈ। ਇਹ ਗੱਲ ਸਾਰਿਆਂ ਲਈ ਸਪਸ਼ਟ ਹੋਣੀ ਚਾਹੀਦੀ ਹੈ; ਨਹੀਂ ਤਾਂ, ਉਹ ਆਪਣੇ ਕੰਮ ਨੂੰ ਲਾਪਰਵਾਹੀ ਨਾਲ ਕਰਨਗੇ ਅਤੇ ਮੇਰੇ ਨਾਲ ਬੇਦਿਲੀ ਨਾਲ ਪੇਸ਼ ਆਉਣਗੇ। ਇਹੋ ਕਾਰਣ ਹੈ ਕਿ ਕੁਝ ਲੋਕ ਆਪਣੇ ਅਣਜਾਣਪੁਣੇ ਵਿੱਚ ਮੇਰੇ ਹੱਥੋਂ ਮਾਰੇ ਜਾਂਦੇ ਹਨ। ਮੈਂ ਕਿਹਾ ਹੈ ਕਿ ਮੈਂ ਕਿਸੇ ਨਾਲ ਵੀ ਨਾਇਨਸਾਫੀ ਨਹੀਂ ਕਰਾਂਗਾ, ਅਤੇ ਮੈਂ ਕੁਝ ਵੀ ਗਲਤ ਨਹੀਂ ਕਰਦਾ, ਤੇ ਮੈਂ ਜੋ ਵੀ ਕਰਦਾ ਹਾਂ ਉਹ ਮੇਰੇ ਹੱਥ ਦੇ ਕੁਸ਼ਲ ਪ੍ਰਬੰਧਾਂ ਰਾਹੀਂ ਕੀਤਾ ਜਾਂਦਾ ਹੈ।

ਮੇਰਾ ਨਿਆਂ ਉਨ੍ਹਾਂ ਸਾਰੇ ਲੋਕਾਂ ਉੱਤੇ ਆਣ ਪਿਆ ਹੈ ਜੋ ਮੈਨੂੰ ਸੱਚਾ ਪਿਆਰ ਨਹੀਂ ਕਰਦੇ। ਬਿਲਕੁੱਲ ਇਸੇ ਸਮੇਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੈਂ ਕਿਨ੍ਹਾਂ ਨੂੰ ਪਹਿਲਾਂ ਤੋਂ ਠਹਿਰਾਇਆ ਅਤੇ ਕਿਨ੍ਹਾਂ ਨੂੰ ਚੁਣਿਆ ਹੈ, ਅਤੇ ਮਿਟਾ ਦਿੱਤੇ ਜਾਣ ਲਈ ਕਿਹੜੇ ਮੇਰੇ ਨਿਸ਼ਾਨੇ ’ਤੇ ਹੋਣਗੇ। ਇਸ ਸਭ ਨੂੰ ਇੱਕ-ਇੱਕ ਕਰਕੇ ਪਰਗਟ ਕੀਤਾ ਜਾਏਗਾ ਅਤੇ ਕੁਝ ਵੀ ਲੁਕਿਆ ਨਹੀਂ ਰਹੇਗਾ। ਸਾਰੇ ਲੋਕ, ਘਟਨਾਵਾਂ, ਅਤੇ ਚੀਜ਼ਾਂ ਮੇਰੇ ਵਚਨਾਂ ਨੂੰ ਪੂਰਾ ਕਰਨ ਲਈ ਹੀ ਕਾਇਮ ਅਤੇ ਮੌਜੂਦ ਹਨ, ਅਤੇ ਸਾਰੇ ਹੀ ਮੇਰੇ ਮੂੰਹੋਂ ਉੱਚਰੇ ਗਏ ਵਚਨਾਂ ਨੂੰ ਸੱਚ ਕਰਨ ਵਿੱਚ ਲੱਗੇ ਹੋਏ ਹਨ। ਬ੍ਰਹਿਮੰਡ ਅਤੇ ਪ੍ਰਿਥਵੀ ਦੇ ਕਿਨਾਰੇ ਮੇਰੇ ਹੀ ਨਿਯੰਤ੍ਰਣ ਵਿੱਚ ਹਨ। ਜੋ ਮੇਰੇ ਵਚਨਾਂ ਦੀ ਅਵੱਗਿਆ ਕਰਨ ਦੀ ਜ਼ੁਰਅਤ ਕਰਦਾ ਜਾਂ ਮੇਰੇ ਕੰਮਾਂ ਨੂੰ ਕਰਨ ਤੋਂ ਇਨਕਾਰ ਕਰਦਾ ਹੈ ਮੇਰਾ ਉਸ ਨੂੰ ਮਾਰਨਾ ਲਾਜ਼ਮੀ ਹੈ, ਜਿਸ ਨਾਲ ਉਹ ਵਿਅਕਤੀ ਪਤਾਲ ਵਿੱਚ ਪਹੁੰਚ ਜਾਂਦਾ ਹੈ ਅਤੇ ਉਸ ਦੀ ਹੋਂਦ ਸਮਾਪਤ ਹੋ ਜਾਂਦੀ ਹੈ। ਮੇਰੇ ਸਾਰੇ ਵਚਨ ਢੁਕਵੇਂ ਅਤੇ ਉਚਿਤ ਹਨ ਅਤੇ ਪੂਰੀ ਤਰ੍ਹਾਂ ਨਾਲ ਅਸ਼ੁੱਧਤਾ ਤੋਂ ਰਹਿਤ ਹਨ। ਕੀ ਬੋਲਣ ਦਾ ਤੁਹਾਡਾ ਤਰੀਕਾ ਮੇਰੇ ਵਰਗਾ ਹੋ ਸਕਦਾ ਹੈ? ਤੁਸੀਂ ਲੰਮੇਂ ਸਮੇਂ ਤੋਂ ਇਸੇ ਤਰ੍ਹਾਂ ਦੇ ਰਹੇ ਹੋ; ਮੈਨੂੰ ਤੁਹਾਡੀ ਕੋਈ ਸਮਝ ਨਹੀਂ ਆਉਂਦੀ, ਅਤੇ ਤੁਸੀਂ ਆਪਣੀ ਸਥਿਤੀ ਨੂੰ ਸਪਸ਼ਟ ਨਹੀਂ ਕਰਦੇ-ਫਿਰ ਵੀ, ਤੁਸੀਂ ਸੋਚਦੇ ਹੋ ਕਿ ਤੁਸੀਂ ਕੁਝ ਚੀਜ਼ਾਂ ਹਾਸਲ ਕੀਤੀਆਂ ਹਨ, ਅਤੇ ਇਹ ਕਿ ਤੁਸੀਂ ਲੱਗਭੱਗ ਇਸ ਵਿੱਚ ਕਾਮਯਾਬ ਹੋ ਹੀ ਗਏ ਹੋ। ਮੈਂ ਤੈਨੂੰ ਦੱਸਦਾ ਹਾਂ! ਲੋਕ ਜਿੰਨੇ ਜ਼ਿਆਦਾ ਆਤਮ-ਸੰਤੁਸ਼ਟ ਹੁੰਦੇ ਹਨ, ਉਹ ਮੇਰੇ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਓਨਾ ਦੂਰ ਹੁੰਦੇ ਹਨ। ਉਹ ਮੇਰੀ ਇੱਛਾ ’ਤੇ ਵਿਚਾਰ ਨਹੀਂ ਕਰਦੇ ਅਤੇ ਉਹ ਮੇਰੇ ਨਾਲ ਧੋਖਾ ਕਰਦੇ ਹਨ ਤੇ ਮੇਰੇ ਨਾਮ ਦਾ ਘੋਰ ਨਿਰਾਦਰ ਕਰਦੇ ਹਨ! ਐਨੇ ਨਿਰਲੱਜ! ਤੁਸੀਂ ਇਹ ਨਹੀਂ ਦੇਖਦੇ ਕਿ ਤੁਹਾਡੀ ਆਪਣੀ ਅਵਸਥਾ ਕਿਹੋ ਜਿਹੀ ਹੈ। ਤੁਸੀਂ ਕਿੰਨੇ ਮੂਰਖ਼ ਅਤੇ ਅਗਿਆਨੀ ਹੋ!

ਮੇਰੇ ਵਚਨ ਨਿਰੰਤਰ ਅਤੇ ਸਭ ਗੱਲਾਂ ਦੇ ਸੰਬੰਧ ਵਿੱਚ ਗਲਤੀਆਂ ਵੱਲ ਇਸ਼ਾਰਾ ਕਰ ਰਹੇ ਹਨ। ਕੀ ਇਹ ਹੋ ਸਕਦਾ ਹੈ ਕਿ ਤੈਨੂੰ ਅਜੇ ਵੀ ਸਮਝ ਨਾ ਆ ਰਿਹਾ ਹੋਵੇ? ਕੀ ਤੂੰ ਅਜੇ ਵੀ ਨਹੀਂ ਸਮਝਦਾ ਹੈਂ? ਕੀ ਤੇਰਾ ਮੈਨੂੰ ਨਿਰਾਸ਼ ਕਰਨ ਦਾ ਇਰਾਦਾ ਹੈ? ਆਪਣੇ ਆਪ ਨੂੰ ਤਕੜਾ ਕਰ ਅਤੇ ਆਪਣਾ ਹੌਸਲਾ ਬੁਲੰਦ ਕਰ। ਮੈਂ ਉਸ ਕਿਸੇ ਵੀ ਵਿਅਕਤੀ ਨਾਲ ਨੀਚਤਾ ਵਾਲਾ ਵਤੀਰਾ ਨਹੀਂ ਕਰਦਾ ਜੋ ਮੈਨੂੰ ਪਿਆਰ ਕਰਦਾ ਹੈ। ਮੈਂ ਮਨੁੱਖੀ ਦਿਲ ਦੀਆਂ ਸਭ ਤੋਂ ਅੰਦਰਲੀਆਂ ਗਹਿਰਾਈਆਂ ਦੀ ਜਾਂਚ ਕਰਦਾ ਹਾਂ, ਅਤੇ ਮੈਂ ਉਹ ਸਭ ਕੁਝ ਜਾਣਦਾ ਹਾਂ ਜੋ ਸਾਰੇ ਲੋਕਾਂ ਦੇ ਦਿਲਾਂ ਵਿੱਚ ਹੁੰਦਾ ਹੈ। ਇਹ ਸਾਰੀਆਂ ਗੱਲਾਂ ਇੱਕ-ਇੱਕ ਕਰਕੇ ਪਰਗਟ ਕੀਤੀਆਂ ਜਾਣਗੀਆਂ, ਮੈਂ ਇਨ੍ਹਾਂ ਦੀ ਜਾਂਚ ਕਰਾਂਗਾ। ਕਦੇ ਵੀ ਮੈਂ ਉਨ੍ਹਾਂ ਵਿੱਚੋਂ ਇੱਕ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਾਂਗਾ ਜੋ ਮੈਨੂੰ ਸੱਚਾ ਪਿਆਰ ਕਰਦੇ ਹਨ; ਉਹ ਸਾਰੇ ਬਰਕਤਾਂ ਪ੍ਰਾਪਤ ਕਰਨ ਵਾਲੇ ਅਤੇ ਜੇਠੇ ਪੁੱਤਰਾਂ ਦਾ ਸਮੂਹ ਹਨ ਜਿਨ੍ਹਾਂ ਨੂੰ ਮੈਂ ਰਾਜੇ ਹੋਣ ਲਈ ਠਹਿਰਾਇਆ ਹੈ। ਜਿੱਥੋਂ ਤੱਕ ਉਨ੍ਹਾਂ ਦੀ ਗੱਲ ਹੈ ਜੋ ਮੈਨੂੰ ਸੱਚਾ ਪਿਆਰ ਨਹੀਂ ਕਰਦੇ, ਉਹ ਆਪਣੀਆਂ ਹੀ ਚਾਲਾਂ ਦੇ ਨਿਸ਼ਾਨੇ ਬਣੇ ਹਨ, ਅਤੇ ਬਦਨਸੀਬੀ ਭੁਗਤਣਗੇ; ਇਹ ਵੀ, ਮੇਰੇ ਵੱਲੋਂ ਪਹਿਲਾਂ ਹੀ ਨਿਰਧਾਰਤ ਕੀਤਾ ਗਿਆ ਹੈ। ਚਿੰਤਾ ਨਾ ਕਰ; ਮੈਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਪਰਗਟ ਕਰਾਂਗਾ। ਮੈਂ ਇਹ ਕੰਮ ਪਹਿਲਾਂ ਹੀ ਤਿਆਰ ਕਰ ਲਿਆ ਹੈ, ਅਤੇ ਮੈਂ ਇਹ ਪਹਿਲਾਂ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਭ ਕੁਝ ਇੱਕ ਤਰਤੀਬਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ; ਇਹ ਬਿਲਕੁੱਲ ਵੀ ਬੇਤਰਤੀਬੀ ਨਾਲ ਨਹੀਂ ਕੀਤਾ ਜਾ ਰਿਹਾ। ਮੈਂ ਪਹਿਲਾਂ ਹੀ ਫੈਸਲਾ ਕਰ ਲਿਆ ਹੈ ਕਿਸ ਨੂੰ ਚੁਣਿਆ ਜਾਣਾ ਹੈ ਅਤੇ ਕਿਸ ਨੂੰ ਖ਼ਤਮ ਕੀਤਾ ਜਾਣਾ ਹੈ। ਇੱਕ-ਇੱਕ ਕਰਕੇ, ਤੁਹਾਡੇ ਦੇਖਣ ਲਈ ਉਨ੍ਹਾਂ ਸਭ ਨੂੰ ਪਰਗਟ ਕੀਤਾ ਜਾਏਗਾ। ਇਨ੍ਹਾਂ ਸਮਿਆਂ ਦੌਰਾਨ, ਤੁਸੀਂ ਦੇਖੋਗੇ ਕਿ ਮੇਰਾ ਹੱਥ ਕੀ ਕਰ ਰਿਹਾ ਹੈ। ਸਾਰੇ ਲੋਕ ਦੇਖਣਗੇ ਕਿ ਮੇਰੀ ਧਾਰਮਿਕਤਾ ਅਤੇ ਜਲਾਲ ਕਿਸੇ ਨੂੰ ਵੀ ਅਪਰਾਧ ਜਾਂ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ, ਅਤੇ ਜੋ ਵੀ ਅਪਰਾਧ ਕਰੇਗਾ ਉਸ ਨੂੰ ਸਖ਼ਤ ਸਜ਼ਾ ਮਿਲੇਗੀ।

ਮੈਂ ਉਹ ਹਾਂ ਜੋ ਹਰ ਵਿਅਕਤੀ ਦੇ ਦਿਲ ਦੀਆਂ ਅੰਦਰੂਨੀ ਗਹਿਰਾਈਆਂ ਨੂੰ ਲਗਾਤਾਰ ਜਾਂਚਦਾ ਹਾਂ। ਮੈਨੂੰ ਕੇਵਲ ਬਾਹਰੋਂ ਹੀ ਨਾ ਦੇਖੋ। ਅੰਨ੍ਹੇ ਲੋਕੋ! ਤੁਸੀਂ ਉਨ੍ਹਾਂ ਵਚਨਾਂ ਨੂੰ ਨਹੀਂ ਸੁਣਦੇ ਜੋ ਮੈਂ ਸਾਫ਼-ਸਾਫ਼ ਕਹੇ ਹਨ, ਅਤੇ ਤੁਸੀਂ ਮੇਰੇ ’ਤੇ ਜੋ ਕਿ ਸੰਪੂਰਣ ਪਰਮੇਸ਼ੁਰ ਹਾਂ, ਵਿਸ਼ਵਾਸ ਹੀ ਨਹੀਂ ਕਰਦੇ। ਮੈਂ ਨਿਸ਼ਚਿਤ ਹੀ ਕਿਸੇ ਵੀ ਅਜਿਹੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰਾਂਗਾ ਜੋ ਮੇਰੀ ਚਾਪਲੂਸੀ ਕਰਨ ਦੀ ਜਾਂ ਮੇਰੇ ਕੋਲੋਂ ਕੁਝ ਛੁਪਾਉਣ ਦੀ ਹਿੰਮਤ ਕਰਦਾ ਹੈ।

ਕੀ ਤੈਨੂੰ ਮੇਰਾ ਹਰ ਬੋਲ ਯਾਦ ਹੈ? “ਮੈਨੂੰ ਦੇਖਣਾ ਹਰ ਗੁੱਝੇ ਭੇਤ ਨੂੰ ਸਦਾ-ਸਦਾ ਤੱਕ ਦੇਖਦੇ ਰਹਿਣ ਦੇ ਸਮਾਨ ਹੈ।” ਕੀ ਤੂੰ ਇਸ ਕਥਨ ’ਤੇ ਧਿਆਨ ਨਾਲ ਵਿਚਾਰ ਕੀਤਾ ਹੈ? ਮੈਂ ਪਰਮੇਸ਼ੁਰ ਹਾਂ, ਅਤੇ ਮੇਰੇ ਭੇਤਾਂ ਨੂੰ ਤੁਹਾਡੇ ਦੇਖਣ ਲਈ ਦਰਸਾਇਆ ਗਿਆ ਹੈ। ਕੀ ਤੁਸੀਂ ਉਨ੍ਹਾਂ ਨੂੰ ਨਹੀਂ ਦੇਖਿਆ ਹੈ? ਤੁਸੀਂ ਮੇਰੇ ਵੱਲ ਧਿਆਨ ਕਿਉਂ ਨਹੀਂ ਦਿੰਦੇ? ਅਤੇ ਤੂੰ ਉਸ ਅਸਪਸ਼ਟ ਪਰਮੇਸ਼ੁਰ ਦੀ ਇੰਨੀ ਅਰਾਧਨਾ ਕਿਉਂ ਕਰਦਾ ਹੈਂ ਜੋ ਤੇਰੇ ਮਨ ਦੇ ਅੰਦਰ ਹੈ? ਮੈਂ, ਇੱਕ ਸੱਚਾ ਪਰਮੇਸ਼ੁਰ, ਕੋਈ ਗਲਤੀ ਕਿਵੇਂ ਕਰ ਸਕਦਾ ਹਾਂ? ਇਹ ਆਪਣੇ ਦਿਮਾਗਾਂ ਵਿੱਚ ਬਿਠਾ ਲਓ! ਇਸ ਨੂੰ ਚੰਗੀ ਤਰ੍ਹਾਂ ਜਾਣ ਲਓ! ਮੇਰਾ ਹਰ ਵਚਨ ਅਤੇ ਹਰ ਕੰਮ, ਮੇਰਾ ਹਰ ਕੰਮ ਅਤੇ ਹਰ ਕਦਮ, ਮੇਰੀ ਮੁਸਕਰਾਹਟ, ਮੇਰਾ ਭੋਜਨ ਕਰਨਾ, ਮੇਰੇ ਕੱਪੜੇ, ਮੇਰਾ ਸਭ ਕੁਝ ਪਰਮੇਸ਼ੁਰ ਵੱਲੋਂ ਹੀ ਕੀਤਾ ਜਾਂਦਾ ਹੈ। ਤੁਸੀਂ ਮੇਰਾ ਨਿਆਂ ਕਰਦੇ ਹੋ: ਕੀ ਇਹ ਹੋ ਸਕਦਾ ਹੈ ਕਿ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਹੀ ਪਰਮੇਸ਼ੁਰ ਨੂੰ ਦੇਖ ਲਿਆ ਸੀ? ਜੇ ਨਹੀਂ, ਤਾਂ ਤੂੰ ਹਮੇਸ਼ਾ ਮੇਰੇ ਅਤੇ ਆਪਣੇ ਪਰਮੇਸ਼ੁਰ ਵਿਚਕਾਰ ਦਿਮਾਗੀ ਤੁਲਨਾ ਕਿਉਂ ਕਰਦਾ ਰਹਿੰਦਾ ਹੈਂ? ਇਹ ਪੂਰੀ ਤਰ੍ਹਾਂ ਨਾਲ ਮਨੁੱਖੀ ਖਿਆਲਾਂ ਦੀ ਉਪਜ ਹੈ! ਮੇਰੇ ਕੰਮ ਅਤੇ ਵਿਹਾਰ ਤੁਹਾਡੀਆਂ ਕਲਪਨਾਵਾਂ ਦੇ ਅਨੁਸਾਰ ਨਹੀਂ ਢਲਦੇ, ਕਿ ਢਲਦੇ ਹਨ? ਮੈਂ ਕਿਸੇ ਵੀ ਵਿਅਕਤੀ ਨੂੰ ਇਹ ਰਾਇ ਰੱਖਣ ਇਜਾਜ਼ਤ ਨਹੀਂ ਦਿੰਦਾ ਕਿ ਕੀ ਮੇਰੇ ਕੰਮ ਅਤੇ ਵਿਹਾਰ ਸਹੀ ਹਨ ਜਾਂ ਨਹੀਂ। ਮੈਂ ਇੱਕ ਸੱਚਾ ਪਰਮੇਸ਼ੁਰ ਹਾਂ, ਅਤੇ ਇਹ ਇੱਕ ਅਟੱਲ, ਇੱਕ ਅਖੰਡ ਸੱਚਾਈ ਹੈ! ਆਪਣੇ ਹੀ ਭੁਲੇਖਿਆਂ ਦਾ ਸ਼ਿਕਾਰ ਨਾ ਬਣ। ਮੇਰੇ ਵਚਨਾਂ ਨੇ ਇਸ ਨੂੰ ਪੂਰੀ ਸਪਸ਼ਟਤਾ ਨਾਲ ਦੱਸਿਆ ਹੈ। ਮੇਰੇ ਅੰਦਰ ਮਨੁੱਖਤਾ ਦਾ ਇੱਕ ਕਣ ਵੀ ਨਹੀਂ ਹੈ; ਮੈਂ ਸਾਰੇ ਦਾ ਸਾਰਾ ਪਰਮੇਸ਼ੁਰ ਆਪ ਹੀ ਹਾਂ ਜੋ ਪੂਰੀ ਤਰ੍ਹਾਂ ਤੁਹਾਡੇ ਉੱਤੇ ਪਰਗਟ ਕੀਤਾ ਗਿਆ ਹੈ, ਅਤੇ ਇੱਕ ਵੀ ਗੱਲ ਗੁਪਤ ਨਹੀਂ ਹੈ!

ਪਿਛਲਾ:  ਅਧਿਆਇ 63

ਅਗਲਾ:  ਅਧਿਆਇ 88

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

ਕਿਰਪਾ ਕਰਕੇ ਖੋਜ ਬਾਕਸ ਵਿੱਚ ਖੋਜ ਸ਼ਬਦ ਦਰਜ ਕਰੋ।

Connect with us on Messenger
ਵਿਸ਼ਾ ਸੂਚੀ
ਸੈਟਿੰਗਸ
ਪੁਸਤਕਾਂ
ਖੋਜ ਕਰੋ
ਵੀਡੀਓ