ਵਿਸ਼ਵਾਸੀਆਂ ਨੂੰ ਕਿਹੜਾ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ

ਜਦੋਂ ਮਨੁੱਖ ਨੇ ਪਹਿਲੀ ਵਾਰ ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਸ਼ੁਰੂ ਕੀਤਾ ਤਾਂ ਉਹ ਕੀ ਸੀ ਜੋ ਉਸ ਨੂੰ ਹਾਸਲ ਹੋਇਆ? ਪਰਮੇਸ਼ੁਰ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣ ਪਾਏ ਹੋ? ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਕਿੰਨੇ ਬਦਲੇ ਹੋ? ਅੱਜ, ਤੁਸੀਂ ਸਾਰੇ ਜਾਣਦੇ ਹੋ ਕਿ ਪਰਮੇਸ਼ੁਰ ਉੱਤੇ ਮਨੁੱਖ ਦਾ ਵਿਸ਼ਵਾਸ ਕਰਨਾ ਸਿਰਫ ਆਤਮਾ ਦੀ ਮੁਕਤੀ ਅਤੇ ਸਰੀਰ ਦੀ ਤੰਦਰੁਸਤੀ ਦੇ ਲਈ ਹੀ ਨਹੀਂ ਹੈ, ਨਾ ਹੀ ਪਰਮੇਸ਼ੁਰ ਦੇ ਨਾਲ ਪ੍ਰੇਮ ਕਰਨ ਦੇ ਦੁਆਰਾ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਦੇ ਲਈ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਤੁਸੀਂ ਸਰੀਰ ਦੀ ਤੰਦਰੁਸਤੀ ਜਾਂ ਥੋੜ੍ਹੇ ਸਮੇਂ ਦੇ ਅਨੰਦ ਦੇ ਲਈ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ, ਤਾਂ ਫਿਰ ਭਾਵੇਂ ਅੰਤ ਵਿੱਚ ਪਰਮੇਸ਼ੁਰ ਦੇ ਲਈ ਤੁਹਾਡਾ ਪਿਆਰ ਸਿਖਰ ’ਤੇ ਪਹੁੰਚ ਜਾਵੇ ਅਤੇ ਤੁਸੀਂ ਹੋਰ ਕੁਝ ਵੀ ਨਾ ਮੰਗੋ, ਤਾਂ ਵੀ ਉਹ ਪਿਆਰ ਜੋ ਤੁਸੀਂ ਚਾਹੁੰਦੇ ਹੋ ਇੱਕ ਮਿਲਾਵਟੀ ਪਿਆਰ ਹੈ ਅਤੇ ਇਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦਾ। ਜੋ ਲੋਕ ਪਰਮੇਸ਼ੁਰ ਦੇ ਪਿਆਰ ਦੀ ਵਰਤੋਂ ਆਪਣੀ ਨੀਰਸ ਹੋਂਦ ਨੂੰ ਖੁਸ਼ਹਾਲ ਕਰਨ ਅਤੇ ਆਪਣੇ ਦਿਲਾਂ ਦੇ ਖੋਖਲੇਪਨ ਨੂੰ ਭਰਨ ਲਈ ਕਰਦੇ ਹਨ, ਉਹ ਸੁਖੀ ਜੀਵਨ ਦੇ ਲੋਭੀ ਹੁੰਦੇ ਹਨ, ਨਾ ਕਿ ਅਜਿਹੇ ਲੋਕ ਜੋ ਪਰਮੇਸ਼ੁਰ ਦੇ ਨਾਲ ਸੱਚਾ ਪਿਆਰ ਕਰਨਾ ਚਾਹੁੰਦੇ ਹਨ। ਇਸ ਕਿਸਮ ਦਾ ਪਿਆਰ ਮਜਬੂਰੀ ਦੇ ਨਾਲ ਹੁੰਦਾ ਹੈ, ਇਹ ਮਾਨਸਿਕ ਸੰਤੁਸ਼ਟੀ ਦੀ ਖੋਜ ਹੈ ਅਤੇ ਪਰਮੇਸ਼ੁਰ ਨੂੰ ਇਸ ਦੀ ਕੋਈ ਲੋੜ ਨਹੀਂ ਹੈ। ਫਿਰ ਤੁਹਾਡਾ ਪਿਆਰ ਕਿਸ ਕਿਸਮ ਦਾ ਪਿਆਰ ਹੈ? ਤੁਸੀਂ ਪਰਮੇਸ਼ੁਰ ਨੂੰ ਕਿਸ ਲਈ ਪਿਆਰ ਕਰਦੇ ਹੋ? ਹੁਣ ਤੁਹਾਡੇ ਅੰਦਰ ਪਰਮੇਸ਼ੁਰ ਦੇ ਲਈ ਕਿੰਨਾ ਕੁ ਸੱਚਾ ਪਿਆਰ ਹੈ? ਤੁਹਾਡੇ ਵਿੱਚੋਂ ਬਹੁਤਿਆਂ ਦਾ ਪਿਆਰ ਉਪਰੋਕਤ ਕਿਸਮ ਦਾ ਹੈ। ਅਜਿਹਾ ਪਿਆਰ ਸਿਰਫ ਵਰਤਮਾਨ ਸਥਿਤੀ ਨੂੰ ਕਾਇਮ ਰੱਖ ਸਕਦਾ ਹੈ; ਇਹ ਅਟੱਲਤਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਨਾ ਹੀ ਇਹ ਮਨੁੱਖ ਵਿੱਚ ਜੜ੍ਹ ਫੜ ਸਕਦਾ ਹੈ। ਇਸ ਤਰ੍ਹਾਂ ਦਾ ਪਿਆਰ ਸਿਰਫ ਇੱਕ ਫੁੱਲ ਦੀ ਨਿਆਈਂ ਹੈ ਜੋ ਖਿੜਦਾ ਅਤੇ ਬਿਨਾ ਫਲ ਦੇ ਮੁਰਝਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਵਾਰ ਜਦ ਤੁਸੀਂ ਪਰਮੇਸ਼ੁਰ ਨੂੰ ਅਜਿਹਾ ਪਿਆਰ ਕਰ ਲੈਂਦੇ ਹੋ, ਤਾਂ ਫਿਰ ਜੇਕਰ ਅੱਗੇ ਵਧਣ ਵਾਸਤੇ ਤੁਹਾਡੀ ਅਗਵਾਈ ਕਰਨ ਵਾਲਾ ਕੋਈ ਵੀ ਨਾ ਹੋਵੇ ਤਾਂ ਤੁਹਾਡਾ ਪਤਨ ਹੋ ਜਾਵੇਗਾ। ਜੇਕਰ ਤੁਸੀਂ ਪਰਮੇਸ਼ੁਰ ਦੇ ਨਾਲ ਸਿਰਫ ਪਰਮੇਸ਼ੁਰ ਨੂੰ ਪਿਆਰ ਕਰਨ ਦੇ ਸਮੇਂ ਹੀ ਪਿਆਰ ਕਰ ਸਕਦੇ ਹੋ ਪਰ ਉਸ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਕੁਝ ਵੀ ਬਦਲਾਅ ਨਹੀਂ ਆਉਂਦਾ, ਤਾਂ ਤੁਸੀਂ ਹਨੇਰੇ ਦੇ ਪ੍ਰਭਾਵ ਤੋਂ ਬਚਣ ਵਿੱਚ ਅਯੋਗ ਰਹੋਗੇ, ਤਾਂ ਤੁਸੀਂ ਸ਼ੈਤਾਨ ਦੇ ਬੰਧਨਾਂ ਅਤੇ ਉਸ ਦੀ ਚਾਲ ਤੋਂ ਛੁਟਕਾਰਾ ਪਾਉਣ ਤੋਂ ਅਸਮਰੱਥ ਹੋਵੋਗੇ। ਇਸ ਤਰ੍ਹਾਂ ਦਾ ਕੋਈ ਵੀ ਮਨੁੱਖ ਪੂਰਨ ਤੌਰ ’ਤੇ ਪਰਮੇਸ਼ੁਰ ਦਾ ਨਹੀਂ ਹੋ ਸਕਦਾ; ਅੰਤ ਵਿੱਚ, ਉਨ੍ਹਾਂ ਦਾ ਆਤਮਾ, ਪ੍ਰਾਣ, ਅਤੇ ਦੇਹੀ ਅਜੇ ਵੀ ਸ਼ੈਤਾਨ ਦੇ ਹੋਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਸਭ ਲੋਕ ਜੋ ਪੂਰਨ ਤੌਰ ’ਤੇ ਪਰਮੇਸ਼ੁਰ ਦੇ ਨਹੀਂ ਹੋ ਸਕਦੇ, ਉਹ ਆਪਣੇ ਅਸਲੀ ਸਥਾਨ ’ਤੇ ਵਾਪਸ ਚਲੇ ਜਾਣਗੇ, ਅਰਥਾਤ ਸ਼ਤਾਨ ਦੇ ਕੋਲ ਅਤੇ ਉਹ ਪਰਮੇਸ਼ੁਰ ਦੀ ਸਜ਼ਾ ਦੇ ਅਗਲੇ ਕਦਮ ਨੂੰ ਪ੍ਰਾਪਤ ਕਰਨ ਦੇ ਲਈ ਅੱਗ ਅਤੇ ਗੰਧਕ ਦੀ ਝੀਲ ਵਿੱਚ ਜਾਣਗੇ। ਪਰਮੇਸ਼ੁਰ ਦੁਆਰਾ ਗ੍ਰਹਿਣ ਕੀਤੇ ਗਏ ਲੋਕ ਉਹ ਹਨ ਜੋ ਸ਼ਤਾਨ ਨੂੰ ਛੱਡ ਦਿੰਦੇ ਹਨ ਅਤੇ ਉਸ ਦੇ ਰਾਜ ਵਿੱਚੋਂ ਬਾਹਰ ਆ ਜਾਂਦੇ ਹਨ। ਉਹ ਅਧਿਕਾਰਕ ਤੌਰ ’ਤੇ ਰਾਜ ਦੇ ਲੋਕਾਂ ਵਿੱਚ ਗਿਣੇ ਜਾਂਦੇ ਹਨ। ਇਸ ਤਰੀਕੇ ਦੇ ਨਾਲ ਲੋਕ ਰਾਜ ਵਿੱਚ ਸ਼ਾਮਲ ਹੁੰਦੇ ਹਨ। ਕੀ ਤੁਸੀਂ ਇਸ ਤਰ੍ਹਾਂ ਦਾ ਵਿਅਕਤੀ ਬਣਨ ਦੇ ਲਈ ਤਿਆਰ ਹੋ? ਕੀ ਤੁਸੀਂ ਪਰਮੇਸ਼ੁਰ ਦੇ ਹੋਣ ਦੇ ਲਈ ਤਿਆਰ ਹੋ? ਕੀ ਤੁਸੀਂ ਸ਼ਤਾਨ ਦੇ ਰਾਜ ਤੋਂ ਭੱਜਣ ਅਤੇ ਪਰਮੇਸ਼ੁਰ ਦੇ ਕੋਲ ਵਾਪਸ ਆਉਣ ਦੇ ਲਈ ਤਿਆਰ ਹੋ? ਕੀ ਹੁਣ ਤੁਸੀਂ ਸ਼ਤਾਨ ਦੇ ਹੋ ਜਾਂ ਤੁਹਾਡੀ ਗਿਣਤੀ ਰਾਜ ਦੇ ਲੋਕਾਂ ਦੇ ਵਿੱਚ ਹੁੰਦੀ ਹੈ? ਇਨ੍ਹਾਂ ਚੀਜ਼ਾਂ ਨੂੰ ਪਹਿਲਾਂ ਤੋਂ ਹੀ ਸਪੱਸ਼ਟ ਹੋਣਾ ਚਾਹੀਦਾ ਹੈ ਅਤੇ ਹੋਰ ਵਿਆਖਿਆ ਦੀ ਲੋੜ ਨਹੀਂ ਹੈ।

ਅਤੀਤ ਵਿੱਚ, ਬਹੁਤ ਸਾਰੇ ਲੋਕ ਬੁਰੀਆਂ ਲਾਲਸਾਵਾਂ ਅਤੇ ਧਾਰਨਾਵਾਂ ਦੇ ਵਿੱਚ ਪਏ ਹੋਏ ਸਨ, ਜੋ ਉਨ੍ਹਾਂ ਦੀਆਂ ਆਪਣੀਆਂ ਆਸਾਂ ਦਾ ਨਤੀਜਾ ਸਨ। ਆਓ ਫ਼ਿਲਹਾਲ ਅਸੀਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਇੱਕ ਪਾਸੇ ਰੱਖੀਏ; ਇਸ ਸਮੇਂ ਸਭ ਤੋਂ ਮਹੱਤਵਪੂਰਣ ਗੱਲ ਅਭਿਆਸ ਦਾ ਉਹ ਤਰੀਕਾ ਖੋਜਣਾ ਹੈ ਜੋ ਤੁਹਾਡੇ ਵਿੱਚੋਂ ਹਰੇਕ ਨੂੰ ਪਰਮੇਸ਼ੁਰ ਦੇ ਸਾਹਮਣੇ ਇੱਕ ਸਧਾਰਣ ਸਥਿਤੀ ਨੂੰ ਕਾਇਮ ਕਰਨ ਦੇ ਵਿੱਚ ਮਦਦ ਕਰੇਗਾ ਅਤੇ ਹੌਲੀ-ਹੌਲੀ ਸ਼ਤਾਨ ਦੇ ਪ੍ਰਭਾਵ ਦੀਆਂ ਬੇੜੀਆਂ ਨੂੰ ਤੋੜਨ ਵਿੱਚ ਮਦਦ ਕਰੇਗਾ, ਤਾਂ ਕਿ ਪਰਮੇਸ਼ੁਰ ਦੇ ਦੁਆਰਾ ਤੁਹਾਨੂੰ ਗ੍ਰਹਿਣ ਕਰ ਲਿਆ ਜਾਵੇ ਅਤੇ ਤੁਸੀਂ ਧਰਤੀ ਦੇ ਉੱਤੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਸਕੋ। ਸਿਰਫ ਇਸ ਤਰੀਕੇ ਦੇ ਨਾਲ ਤੁਸੀਂ ਪਰਮੇਸ਼ੁਰ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹੋ। ਬਹੁਤ ਸਾਰੇ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਕਰਦੇ ਹਨ, ਪਰ ਤਾਂ ਵੀ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਕੀ ਚਾਹੁੰਦਾ ਹੈ ਜਾਂ ਸ਼ਤਾਨ ਕੀ ਚਾਹੁੰਦਾ ਹੈ। ਉਹ ਇੱਕ ਮੂਰਖਤਾ ਭਰੇ ਅਤੇ ਗੜਬੜੀ ਵਾਲੇ ਰਾਹ ’ਤੇ ਵਿਸ਼ਵਾਸ ਕਰਦੇ ਹਨ, ਉਹ ਸਿਰਫ ਵਹਾਓ ਦੇ ਨਾਲ ਵਹਿ ਰਹੇ ਹਨ, ਇਸ ਲਈ ਉਨ੍ਹਾਂ ਦਾ ਜੀਵਨ ਕਦੀ ਵੀ ਇੱਕ ਸਧਾਰਣ ਮਸੀਹੀ ਜੀਵਨ ਨਹੀਂ ਰਿਹਾ; ਉਸ ਤੋਂ ਵੀ ਵਧ ਕੇ, ਉਨ੍ਹਾਂ ਦੇ ਕਦੀ ਵੀ ਸਧਾਰਣ ਨਿਜੀ ਸਬੰਧ ਨਹੀਂ ਰਹੇ, ਤਾਂ ਫਿਰ ਪਰਮੇਸ਼ੁਰ ਦੇ ਨਾਲ ਇੱਕ ਸਧਾਰਣ ਰਿਸ਼ਤਾ ਤਾਂ ਕਿੱਥੋਂ ਹੀ ਹੋਣਾ ਸੀ। ਇਸ ਤੋਂ ਇਹ ਵੇਖਿਆ ਜਾ ਸਕਦਾ ਹੈ ਕਿ ਮਨੁੱਖ ਦੀਆਂ ਮੁਸ਼ਕਲਾਂ ਅਤੇ ਕਮੀਆਂ ਅਤੇ ਹੋਰ ਬਹੁਤ ਸਾਰੇ ਕਾਰਕ ਹਨ, ਜੋ ਪਰਮੇਸ਼ੁਰ ਦੀ ਇੱਛਾ ਵਿੱਚ ਵਿਘਣ ਪਾ ਸਕਦੇ ਹਨ। ਇਹ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਾਫੀ ਹੈ ਕਿ ਮਨੁੱਖ ਹੁਣ ਤੱਕ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਸਹੀ ਰਾਹ ’ਤੇ ਨਹੀਂ ਆਇਆ ਹੈ, ਨਾ ਹੀ ਉਸ ਨੇ ਮਨੁੱਖੀ ਜੀਵਨ ਦੇ ਸੱਚੇ ਤਜ਼ਰਬੇ ਵਿੱਚ ਪ੍ਰਵੇਸ਼ ਕੀਤਾ ਹੈ। ਤਾਂ ਪਰਮੇਸ਼ੁਰ ਵਿੱਚ ਵਿਸ਼ਵਾਸ ਦੇ ਸਹੀ ਰਸਤੇ ’ਤੇ ਆਉਣ ਦਾ ਕੀ ਅਰਥ ਹੈ? ਸਹੀ ਰਸਤੇ ’ਤੇ ਆਉਣ ਦਾ ਅਰਥ ਇਹ ਹੈ ਕਿ ਤੁਸੀਂ ਹੌਲੀ-ਹੌਲੀ ਪਰਮੇਸ਼ੁਰ ਦੇ ਗਹਿਰੇ ਗਿਆਨ ਨੂੰ ਪ੍ਰਾਪਤ ਕਰਦੇ ਹੋਏ ਅਤੇ ਇਸ ਗੱਲ ਦਾ ਪਤਾ ਲਗਾਉਂਦੇ ਹੋਏ ਕਿ ਮਨੁੱਖ ਵਿੱਚ ਕਿਸ ਚੀਜ਼ ਦੀ ਘਾਟ ਹੈ, ਹਰ ਸਮੇਂ ਪਰਮੇਸ਼ੁਰ ਦੇ ਸਾਹਮਣੇ ਆਪਣੇ ਦਿਲ ਨੂੰ ਸ਼ਾਂਤ ਕਰ ਸਕਦੇ ਹੋ ਅਤੇ ਪਰਮੇਸ਼ੁਰ ਦੇ ਨਾਲ ਸਧਾਰਣ ਗੱਲਬਾਤ ਦਾ ਅਨੰਦ ਲੈ ਸਕਦੇ ਹੋ। ਇਸ ਦੇ ਰਾਹੀਂ, ਤੁਹਾਡੀ ਆਤਮਾ ਹਰ ਰੋਜ਼ ਨਵੀਂ ਅੰਤਰਦ੍ਰਿਸ਼ਟੀ ਅਤੇ ਨਵਾਂ ਗਿਆਨ ਪ੍ਰਾਪਤ ਕਰਦੀ ਹੈ; ਤੁਹਾਡੀ ਲਾਲਸਾ ਵਧਦੀ ਹੈ ਅਤੇ ਤੁਸੀਂ ਸੱਚਾਈ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਅਤੇ ਹਰ ਰੋਜ਼ ਨਵੀਂ ਰੋਸ਼ਨੀ ਅਤੇ ਨਵੀਂ ਸਮਝ ਆਉਂਦੀ ਹੈ। ਇਸ ਰਸਤੇ ਦੇ ਦੁਆਰਾ ਤੁਸੀਂ ਹੌਲੀ-ਹੌਲੀ ਸ਼ਤਾਨ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦੇ ਹੋ ਅਤੇ ਆਪਣੇ ਜੀਵਨ ਵਿੱਚ ਅਗਾਂਹ ਵਧਦੇ ਹੋ। ਅਜਿਹੇ ਲੋਕ ਸਹੀ ਰਸਤੇ ’ਤੇ ਦਾਖਲ ਹੋਏ ਹਨ। ਆਪਣੇ ਖੁਦ ਦੇ ਅਸਲੀ ਤਜ਼ਰਬਿਆਂ ਦਾ ਮੁਲਾਂਕਣ ਕਰੋ ਅਤੇ ਆਪਣੇ ਵਿਸ਼ਵਾਸ ਦੇ ਵਿੱਚ ਤੁਸੀਂ ਜਿਹੜਾ ਰਸਤਾ ਲਿਆ ਸੀ ਉਸ ਦੀ ਜਾਂਚ ਕਰੋ। ਇਸ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਪਰਖੋ: ਕੀ ਤੁਸੀਂ ਸਹੀ ਮਾਰਗ ’ਤੇ ਹੋ? ਕਿਨ੍ਹਾਂ ਗੱਲਾਂ ਵਿੱਚ ਤੁਸੀਂ ਸ਼ਤਾਨ ਦੇ ਬੰਧਨਾਂ ਅਤੇ ਸ਼ੈਤਾਨ ਦੇ ਪ੍ਰਭਾਵ ਤੋਂ ਅਜ਼ਾਦ ਹੋਏ ਹੋ? ਜੇਕਰ ਹਾਲੇ ਤੱਕ ਤੁਸੀਂ ਸਹੀ ਰਾਹ ’ਤੇ ਨਹੀਂ ਆਏ ਹੋ, ਤਾਂ ਸ਼ਤਾਨ ਦੇ ਨਾਲ ਤੁਹਾਡੇ ਸਬੰਧ ਅਜੇ ਤੱਕ ਟੁੱਟੇ ਨਹੀਂ ਹਨ। ਅਜਿਹਾ ਹੋਣ ਦੀ ਹਾਲਤ ਵਿੱਚ, ਕੀ ਪਰਮੇਸ਼ੁਰ ਦੇ ਨਾਲ ਪਿਆਰ ਕਰਨ ਦੀ ਤੁਹਾਡੀ ਇੱਛਾ ਤੁਹਾਨੂੰ ਉਸ ਪਿਆਰ ਵੱਲ ਲੈ ਜਾਵੇਗੀ ਜੋ ਪ੍ਰਮਾਣਿਕ, ਸ਼ੁੱਧ, ਅਤੇ ਸੱਚਾ ਹੈ? ਤੁਸੀਂ ਕਹਿੰਦੇ ਹੋ ਕਿ ਪਰਮੇਸ਼ੁਰ ਦੇ ਲਈ ਤੁਹਾਡਾ ਪਿਆਰ ਅਟੁੱਟ ਅਤੇ ਦਿਲੋਂ ਹੈ, ਫਿਰ ਵੀ ਤੁਸੀਂ ਸ਼ਤਾਨ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਏ ਹੋ। ਕੀ ਤੁਸੀਂ ਪਰਮੇਸ਼ੁਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੋ? ਜੇਕਰ ਤੁਸੀਂ ਇੱਕ ਅਜਿਹੀ ਸਥਿਤੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਸ ਵਿੱਚ ਪਰਮੇਸ਼ੁਰ ਦੇ ਪ੍ਰਤੀ ਤੁਹਾਡਾ ਪਿਆਰ ਮਿਲਾਵਟ ਰਹਿਤ ਹੋਵੇ ਅਤੇ ਤੁਸੀਂ ਪਰਮੇਸ਼ੁਰ ਦੇ ਦੁਆਰਾ ਪੂਰੀ ਤੌਰ ਨਾਲ ਗ੍ਰਹਿਣ ਕੀਤੇ ਜਾਣਾ ਅਤੇ ਰਾਜ ਦੇ ਲੋਕਾਂ ਵਿੱਚ ਗਿਣੇ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਿਸ਼ਵਾਸ ਦੇ ਸਹੀ ਮਾਰਗ ’ਤੇ ਸਥਾਪਤ ਕਰਨਾ ਜ਼ਰੂਰੀ ਹੈ।

ਪਿਛਲਾ:  ਸੰਪੂਰਣ ਬ੍ਰਹਿਮੰਡ ਨੂੰ ਪਰਮੇਸ਼ੁਰ ਦੇ ਵਚਨ—ਅਧਿਆਇ 29

ਅਗਲਾ:  ਭ੍ਰਿਸ਼ਟ ਮਨੁੱਖ ਪਰਮੇਸ਼ੁਰ ਨੂੰ ਦਰਸਾਉਣ ਵਿੱਚ ਅਸਮਰਥ ਹੈ

ਸੈਟਿੰਗਸ

  • ਪਾਠ
  • ਵਿਸ਼ੇ

ਠੋਸ ਰੰਗ

ਵਿਸ਼ੇ

ਅੱਖਰ

ਅੱਖਰ ਸਾਈਜ਼

ਕਤਾਰ ਵਿੱਥ

ਕਤਾਰ ਵਿੱਥ

ਪੰਨੇ ਦੀ ਚੁੜਾਈ

ਵਿਸ਼ਾ ਸੂਚੀ

ਖੋਜ ਕਰੋ

  • ਇਸ ਪਾਠ ਦੀ ਖੋਜ ਕਰੋ
  • ਇਸ ਪੁਸਤਕ ਦੀ ਖੋਜ ਕਰੋ

Connect with us on Messenger